ਉਦੇਸ਼ ਤੇ ਮਨੋਰਥ

ਮਿਸ਼ਨ ਦੀਆਂ ਥੌੜ੍ਹ-ਚਿਰੀਆਂ ਲਈ ਯੋਜਨਾਵਾਂ

  » ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜਾਏ ਜਾਂਦੇ ਸਾਰੇ ਮੁਖ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਦੇ ਅਨੁਵਾਦ ਦਾ ਪ੍ਰਕਾਸ਼ਨ ਅਤੇ ਪ੍ਰੋਤਸਾਹਨ
  » ਵਿਭਿੰਨ ਖੇਤਰਾਂ ਵਿਚ ਅਨੁਵਾਦਕਾਂ ਨੂੰ ਸਿਖਲਾਈ ਤੇ ਪ੍ਰਮਾਣੀਕਰਨ ।
  » ਭਾਰਤੀ ਯੂਨੀਵਰਸਿਟੀਆਂ ਦਾ ਡੇਟਾਬੇਸ, ਅਨੁਵਾਦਕਾਂ ਦਾ ਰਾਸ਼ਟਰੀ ਰਜਿਸਟਰ, ਪ੍ਰਕਾਸ਼ਕਾਂ ਦਾ ਡੇਟਾਬੇਸ, ਅਨੁਵਾਦਿਤ ਕਿਤਾਬਾਂ ਦੀ ਪੁਸਤਕ ਸੂਚੀ ਦਾ ਡੇਟਾਬੇਸ, ਵਿਸ਼ਾ ਵਿਸ਼ੇਸੱਗ/ਵਿਸ਼ੇਸ਼ੱਗਾਂ ਦਾ ਡੇਟਾਬੇਸ, ਸ਼ਬਦਕੋਸ਼ ਅਤੇ ਤਕਨੀਕੀ ਸ਼ਬਦਕੋਸ਼ ਡੇਟਾਬੇਸ ਦਾ ਨਿਰਮਾਣ ਤੇ ਸਾਂਭ ਸੰਭਾਲ
  » ਅਨੁਵਾਦਕ ਸਿਖਲਾਈ ਪ੍ਰੋਗਰਾਮ ਦੇ ਤਹਿਤ ਥੋੜ੍ਹ ਚੀਰੇ ਓਰੀਐਂਟੇਸ਼ਨ ਕੋਰਸ ਅਯੋਜਿਤ ਕਰਨਾ ।
  » ਅੰਗਰੇਜੀ ਅਤੇ ਭਾਰਤੀ ਭਾਸ਼ਾਵਾਂ ਵਿਚ ਮਸ਼ੀਨੀ ਅਨੁਵਾਦ ਨੂੰ ਪ੍ਰੋਤਸਾਹਿਤ ਕਰਨਾ
  » ਟਰਾਂਸਲੇਸ਼ਨ ਸਾਧਨ ਜਿਵੇਂ ਕੋਸ਼ ਤੇ ਸਮਅਰਥੀ ਕੋਸ਼ ਦਾ ਵਿਕਾਸ ਕਰਨਾ ।
  » ਭਾਰਤੀ ਭਾਸ਼ਾਵਾਂ ਵਿਚ ਵਿਗਿਆਨਿਕ ਤੇ ਤਕਨੀਕੀ ਸ਼ਬਦਾਂ ਦਾ ਨਿਰਮਾਣ ਕਰਨ ਵਾਸਤੇ ਵਿਗਿਆਨਿਕ ਤੇ ਤਕਨੀਕੀ ਸ਼ਬਦਾਵਲੀ ਅਯੋਗ ਨਾਲ ਤਾਲਮੇਲ ਕਾਇਮ ਕਰਨਾ ।

ਮਿਸ਼ਨ ਦੀਆਂ ਲੰਬੇ ਸਮੇਂ ਲਈ ਯੋਜਨਾਵਾਂ

  » ਅਨੁਵਾਦ ਮੈਮੋਰੀ, ਸ਼ਬਦ-ਖੋਜਕਰਤਾ, ਵਰਡ ਨੈੱਟ ਆਦਿ ਸਾਫਟਵੇਅਰ ਦੀ ਖੋਜ ਅਤੇ ਵਿਕਾਸ ਵਾਸਤੇ ਮੱਦਦ ਉਪਲਬਧ ਕਰਨਾ ।
  » ਨੈਚੂਰਲ ਲੈਂਗੁਏਜ਼ ਪ੍ਰੋਸੈਸਿੰਗ ਤੇ ਹੋਰ ਅਨੁਵਾਦ ਨਾਲ ਸੰਬੰਧਿਤ ਸ਼ੋਧ ਪ੍ਰੋਜੈਕਟਾਂ ਵਾਸਤੇ ਫੈਲੋਸ਼ਿਪ ਅਤੇ ਮਾਲੀ ਮੱਦਦ ਦੇਣਾ ।
  » ਵਿਸ਼ੇਸ਼ ਪਰਿਯੋਜਨਾਵਾਂ ਜਿਵੇਂ ਕਿ ਦੋ ਭਾਸ਼ਾਵਾਂ ਵਿਚਕਾਰ ਅਨੁਵਾਦ ਨਿਯਮਵਲੀ ਦੇ ਨਿਰਮਾਣ ਵਾਸਤੇ, ਅਨੁਵਾਦ ਉਪਰ ਡਿਗਰੀ ਡਿਪਲੋਮੇ ਦਾ ਸੰਚਾਲਨ ਕਰਨ ਵਾਲੀਆਂ ਯੂਨੀਵਰਸਿਟੀਆਂ/ਵਿਭਾਗਾਂ ਨੂੰ ਅਨੁਦਾਨ ਦੇਣਾ ।
  » ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਉਪਰ ਰਸਾਲਿਆਂ ਜਾਂ ਅਨੁਵਾਦ ਸੰਬੰਧੀ ਪਾਠਾਂ ਤੇ ਉਹਨਾਂ ਦੇ ਵਿਸ਼ਲੇਸ਼ਣ ਆਦਿ ਦੇ ਪ੍ਰਕਾਸ਼ਨ ਵਾਸਤੇ ਅਨੁਦਾਨ ਦੇਣਾ ।
  » ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਕਿ ਅਨੁਵਾਦ ਰਚਨਾਵਾਂ ਵਾਸਤੇ ਵਿਮੋਚਨ, ਖੇਤਰੀ ਅਨੁਵਾਦ ਮੇਲੇ, ਵਿਚਾਰ-ਚਰਚਾ, ਪੁਸਤਕ ਪ੍ਰਦਰਸ਼ਨੀਆਂ ਆਦਿ ਦਾ ਆਯੋਜਨ ਕਰਕੇ ਅਨੁਵਾਦਕਾਂ ਤੇ ਅਨੁਵਾਦ ਗਤੀਵਿਧੀਆਂ ਨੂੰ ਹੋਰ ਵੱਡਾ ਮੰਚ ਦੇਣਾ ।
  » ਅਨੁਵਾਦ ਅਧਿਐਨ ਨਾਲ ਸੰਬੰਧਿਤ ਮਹੱਤਵਪੂਰਨ ਵਿਦਿਅਕ ਸਮੱਗਰੀ ਦੇ ਖਜਾਨੇ ਦਾ ਨਿਰਮਾਣ ਕਰਨਾ ਜਿਸ ਉੱਤੇ ਵਿਚਾਰ ਚਰਚਾ ਹੋ ਸਕੇ ।
  » ਅਨੁਵਾਦ ਨੂੰ ਹਰ ਮੁਮਕਿਨ ਢੰਗ ਨਾਲ ਰੁਜ਼ਗਾਰ ਦੇ ਰੂਪ ਵਿਚ ਸਥਾਪਿਤ ਕਰਕੇ ਉਦਯੋਗ ਵਾਂਗ ਉੱਨਤ ਕਰਨਾ ।

ਲਾਭ-ਪਾਤਰ

ਰਾਸ਼ਟਰੀ ਅਨੁਵਾਦ ਮਿਸ਼ਨ ਦਾ ਉਦੇਸ਼ ਇਕ ਗਿਆਨਵਾਨ ਸਮਾਜ ਦੀ ਰਚਨਾ ਕਰਨਾ ਹੈ । ਮਿਸ਼ਨ ਗਿਆਨ ਦੇ ਸਮਾਨ ਵਿਸਥਾਰ ਨੂੰ ਪੱਕਾ ਕਰਨ ਲਈ ਮੂਲ ਪਾਠ-ਪੁਸਤਕਾਂ ਦੇ ਇਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿਚ ਅਨੁਵਾਦ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ । ਇਸ ਨਾਲ ਅਜਿਹੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਜੋ ਭਾਸ਼ਾਈ ਰੋਕਾਂ ਕਾਰਨ ਗਿਆਨ ਹਾਸਿਲ ਨਹੀਂ ਕਰ ਸਕਦੇ । ਰਾਸ਼ਟਰੀ ਅਨੁਵਾਦ ਮਿਸ਼ਨ ਦਾ ਉਦੇਸ਼ ਸਮਾਜ ਦੇ ਵੱਖ-ਵੱਖ ਕੰਮਾਂ ਵਿਚ ਲੱਗੇ ਬਹੁਤ ਸਾਰੇ ਲੋਕਾਂ ਤੱਕ ਇਸਦਾ ਲਾਭ ਪਹੁੰਚਾਉਣਾ ਵੀ ਹੈ ।
  » ਵੱਖ-ਵੱਖ ਵਿਸ਼ਿਆਂ ਵਿਚ ਵੱਖ-ਵੱਖ ਵਿਦਿਆਕ ਖੇਤਰਾਂ ਤੇ ਕੰਮ ਕਰਦੇ ਅਧਿਆਪਕ
  » ਲੇਖਕ/ਅਨੁਵਾਦਕ/ਪ੍ਰਕਾਸ਼ਕ
  » ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਅਨੁਵਾਦ ਅਧਿਅਨ ਵਿਭਾਗ, ਭਾਸ਼ਾ ਵਿਗਿਆਨ ਤੇ ਸ਼ੋਧ ਕਰਤਾ
  » ਭਾਰਤੀ ਭਾਸ਼ਾਵਾਂ ਦੇ ਪ੍ਰਕਾਸ਼ਕ ਜਿਹੜੇ ਨਵੇਂ ਅਤੇ ਦਿਲਚਸਪ ਕੰਮਾਂ ਦੀ ਤਲਾਸ਼ ਵਿਚ ਹਨ
  » ਅਨੁਵਾਦ ਸਾਫਟਵੇਅਰ ਤਿਆਰ ਕਰਤਾ
  » ਤੁਲਨਾਤਮਕ ਸਾਹਿਤ ਨਾਲ ਜੁੜੇ ਵਿਦਵਾਨ ।
  » ਉਹ ਪਾਠਕ ਜੋ ਆਪਣੀ ਭਾਸ਼ਾ ਵਿਚ ਸਾਹਿਤਕ ਅਤੇ ਗਿਆਨ ਆਧਾਰਿਤਚ ਪਾਠ ਪੁਸਕਤਕਾਂ ਪੜਨਾ ਚਾਹੁੰਦੇ ਹਨ ।
  » ਅਣ-ਉਪਚਾਰਿਕ ਸਿਖਿਆ ਦੇਣ ਵਿਚ ਰੁੱਝੇ ਸਵੈਸੇਵਕ
  » ਗੈਰ ਸਰਕਾਰੀ ਸੰਸਥਾਵਾਂ ਜਿਹੜੀਆਂ ਲੋਕ ਸਿਹਤ, ਨਾਗਰਿਕ ਅਧਿਕਾਰ, ਵਾਤਾਵਰਣ, ਲੌਕਿਕ ਵਿਗਿਆਨ ਆਦਿ ਤੇ ਕੰਮ ਕਰਦੇ ਹਨ ।
  » ਦੁਭਾਸ਼ੀਆਂ ਦੀ ਖੋਜ ਕਰਨ ਵਾਲੀਆ ਸਰਕਾਰੀ, ਨਿਜੀ ਅਤੇ ਵਿਅਕਤੀਗਤ ਏਜੰਸੀਆਂ
  » ਉਪਸਿਰਲੇਖਾਂ ਤੇ ਬਹੁ-ਭਾਸ਼ਿਕ ਪ੍ਰਦਰਸ਼ਨਾਂ ਲਈ ਖੋਜ ਕਰਦੇ ਫਿਲਮ ਨਿਰਮਾਤਾ
  » FM ਤੇ ਹੋਰ ਆਕਾਸ਼ਵਾਣੀ ਕੇਂਦਰ ਜਿਹੜੇ ਵੱਖ-ਵੱਖ ਭਾਸ਼ਾਵਾਂ ਵਿਚ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਨਾ ਚਾਹੁੰਦੇ ਹਨ ।