ਅਨੁਵਾਦਕ ਸਿਖਲਾਈ ਪ੍ਰੋਗਰਾਮ

ਐਨ.ਟੀ.ਐਮ. ਦੇ ਅਨੁਵਾਦਕ ਸਿਖਲਾਈ ਪ੍ਰੋਗਰਾਮ ਦਾ ਮੂਲ ਉਦੇਸ਼ ਅਨੁਵਾਦਕਾਂ ਨੂੰ ਗਿਆਨ ਆਧਾਰਿਤ ਪਾਠ ਪੁਸਤਕਾਂ ਦੇ ਅਨੁਵਾਦ ਸੰਬੰਧੀ ਸਿਖਲਾਈ ਦੇਣਾ ਹੈ । ਇਹ ਉਹਨਾਂ ਨੂੰ ਅਕਾਦਮਿਕ ਮੱਦਦ ਵੀ ਦਿੰਦਾ ਹੈ ਜੋ ਅਨੁਵਾਦ ਨੂੰ ਪੇਸ਼ਾ ਬਣਾਉਣਾ ਚਾਹੁੰਦੇ ਹਨ । ਇਹ ਸਿਖਲਾਈ ਪ੍ਰੋਗਰਾਮ ਅਨੁਵਾਦਕਾਂ ਨੂੰ ਜਿੱਥੇ ਭਾਰਤ ਵਿਚ ਅਨੁਵਾਦ ਦੀ ਪਰੰਪਰਾ ਤੇ ਇਤਿਹਾਸ ਬਾਰੇ ਜਾਣਕਾਰੀ ਦਿੰਦਾ ਹੈ ਉੱਥੇ ਭਾਰਤੀ ਭਾਸ਼ਾਵਾਂ ਵਿਚ ਗਿਆਨ ਅਧਾਰਿਤ ਪਾਠਾਂ ਦੇ ਅਨੁਵਾਦ ਨਾਲ ਜੁੜੀਆਂ ਸਮੱਸਿਆਵਾਂ ਤੇ ਚੁਣੌਤੀਆਂ ਬਾਰੇ, ਸ਼ਬਦਾਵਲੀ ਕੋਸ਼ਾਂ, ਕੋਸ਼ਾਂ ਅਤੇ ਵਿਸ਼ਕੋਸ਼ਾਂ ਜਹੀਆਂ ਅਨੁਵਾਦਿਤ ਸਮੱਗਰੀ ਦੀ ਵਰਤੋਂ ਬਾਰੇ ਜਾਣਕਾਰੀ ਵੀ ਦਿੰਦਾ ਹੈ । ਇਸਦਾ ਇਕ ਹੋਰ ਉਦੇਸ਼ ਪੇਸ਼ੇਵਰ ਤੇ ਕੁਸ਼ਲ ਅਨੁਵਾਦਕ ਬਣਾਉਣਾ ਹੈ । ਇਹਨਾਂ ਉਦੇਸ਼ਾਂ ਨੂੰ ਪੂਰਾ ਕਰਨ ਵਾਸਤੇ ਐਨ.ਟੀ.ਐਮ. ਵਰਕਸ਼ਾਪ, ਓਰੀਐਂਟੇਸ਼ਨ ਪ੍ਰੋਗਰਾਮ ਤੇ ਸੈਮੀਨਾਰ ਅਯੋਜਿਤ ਕਰਦਾ ਹੈ । ਟਰਾਂਸਲੇਸ਼ਨ ਟੂਡੇ (ਰਾਸ਼ਟਰੀ ਅਨੁਵਾਦ ਮਿਸ਼ਨ ਦਾ ਛਮਾਹੀ ਰਸਾਲਾ), ਅਨੁਵਾਦਕਾਂ ਲਈ ਸਹਾਇਤਾ ਪੁਸਤਕ, ਰਾਸ਼ਟਰੀ ਅਨੁਵਾਦ ਮਿਸ਼ਨ ਵੱਲੋਂ ਬਣਾਈ ਗਈ ਆਡੀਓ-ਵੀਡੀਓ ਸਮੱਗਰੀ ਤੇ ਰਾਸ਼ਟਰੀ ਅਨੁਵਾਦ ਮਿਸ਼ਨ ਦੀ ਪਾਠਕ੍ਰਮ ਸਮੱਗਰੀ ਅਨੁਵਾਦਕਾਂ ਦੀ ਸਿਖਲਾਈ ਵਿਚ ਮਹੱਤਵਪੂਰਨ ਉਪਕਰਨ ਸਾਬਿਤ ਹੋਵੇਗੀ ।