ਸ਼ਬਦਕੋਸ਼

ਅਨੁਵਾਦ ਸਾਧਨਾਂ ਵਿਚ ਉੱਚ ਕੋਟੀ ਦੇ ਕੋਸ਼ਾਂ ਅਤੇ ਸ਼ਬਦਕੋਸ਼ਾਂ ਦਾ ਨਿਰਮਾਣ ਕਰਨਾ ਰਾਸ਼ਟਰੀ ਅਨੁਵਾਦ ਮਿਸ਼ਨ ਦਾ ਇਕ ਮੁੱਖ ਉਦੇਸ਼ ਹੈ । ਦੋ-ਭਾਸ਼ੀ ਤੇ ਤ੍ਰੈ-ਭਾਸ਼ੀ ਕੋਸ਼ਾਂ ਦਾ ਨਿਰਮਾਣ 22 ਭਾਰਤੀ ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਹੈ । ਇਹ ਇਸ ਪੱਖ ਤੋਂ ਵੀ ਖਾਸ ਹੈ ਕਿ ਇਸ ਵਿਚ ਮੁਹਾਵਰੇ, ਆਮ ਸੰਦਰਭੀ ਵਾਕ ਸੰਰੰਚਨਾ, ਉਦਾਹਰਨਾਂ ਤੇ ਸ਼ਬਦਾਂ ਦੀ ਵਿਆਕਰਨਿਕ ਵਰਤਂ ਆਮ ਕੀਤੀ ਗਈ ਹੈ ।

ਰਾਸ਼ਟਰੀ ਅਨੁਵਾਦ ਮਿਸ਼ਨ ਵੱਖ-ਵੱਖ ਭਾਸ਼ਾਵਾਂ ਵਿਚ ਕੋਸ਼ਾਂ ਦਾ ਨਿਰਮਾਣ ਕਰ ਰਿਹਾ ਹੈ । ਹੇਠ ਲਿਖੇ ਦੋ ਪ੍ਰਕਾਰ ਦੇ ਸ਼ਬਦਕੋਸ਼ ਤਿਆਰ ਕੀਤੇ ਜਾ ਰਹੇ ਹਨ :
   क)    ਦੋ-ਭਾਸ਼ੀ ਮੂਲ ਸ਼ਬਦਕੋਸ਼
   ख)   ਦੋ-ਭਾਸ਼ੀ ਈ-ਸ਼ਬਦਕੋਸ਼

ਦੋ-ਭਾਸ਼ੀ ਮੂਲ ਸ਼ਬਦਕੋਸ਼

ਦੋ-ਭਾਸ਼ੀ ਮੂਲ ਸ਼ਬਦਕੋਸ਼ ਭਾਰਤੀ ਭਾਸ਼ਾ ਸੰਸਥਾਨ, ਮੈਸੂਰ ਤੇ ਯੂ.ਕੇ. ਸਥਿਤ ਲਾੱਗਮੈਨ ਪੀਅਰਸਨ ਸਮੂਹ ਨੇ ਮਿਲ ਕੇ ਮਈ-ਜੂਨ 20-6 ਵਿਚ ਕੋਸ਼ਾਂ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ । ਇਹਨਾਂ ਸ਼ਬਦਕੋਸ਼ ਦਾ ਕੰਮ ਅਨੁਵਾਦ ਦੇ ਸਾਧਨ ਦੇ ਰੂਪ ਵਿਚ ਹੋਣ ਸੀ । ਇਸ ਲਈ ਜਦੋਂ 2008 ਵਿਚ ਰਾਸ਼ਟਰੀ ਅਨੁਵਾਦ ਮਿਸ਼ਨ ਦੀ ਸ਼ੁਰੂਆਤ ਹੋਈ ਤਾਂ ਇਸ ਪ੍ਰੋਜੈੱਕਟ ਨੂੰ ਐਨ.ਟੀ.ਐਮ. ਵਿਚ ਸ਼ਾਮਿਲ ਕਰ ਲਿਆ ਗਿਆ । ਇਹਨਾਂ ਦੋ –ਭਾਸ਼ੀ ਕੋਸ਼ਾਂ ਦਾ ਨਿਰਮਾਣ ਬ੍ਰਿਟਿਸ਼ ਨੈਸ਼ਨਲ ਕਾਰਪਸ ਉੱਤੇ ਆਧਾਰਿਤ ਪ੍ਰਚੱਲਤ ਬੇਸਿਕ ਅੰਗਰੇਜੀ-ਅੰਗਰੇਜੀ ਸ਼ਬਦਕੋਸ਼ ਤੋਂ ਪ੍ਰੋਰਿਤ ਹੈ ਜਿਸ ਵਿਚ ਆਮ ਪ੍ਰਚੱਲਿਤ 14000 ਸ਼ਬਦ ਅਤੇ ਵਾਕੰਸ਼ ਹਨ ।

ਲਾੱਗਮੈਨ-ਐਨ.ਟੀ.ਐਮ-ਸੀ.ਆਈ.ਆਈ.ਐਲ. ਮੂਲ ਦੋ-ਭਾਸ਼ੀ ਕੋਸ਼ਾਂ ਨੂੰ ਪੜਾਅਬੱਧ ਪ੍ਰਕਾਸ਼ਿਤ ਕਰਨ ਦੀ ਯੋਜਨਾ ਹੈ । ਛੇ ਕੋਸ਼ ਜਿਵੇਂ ਬੰਗਾਲੀ, ਕੰਨੜ, ਮਲਿਆਲਮ, ਓੜੀਆ ਤੇ ਤਾਮਿਲ ਪ੍ਰਕਾਸ਼ਿਤ ਹੋ ਚੁੱਕੇ ਹਨ (ਹੇਠਾਂ ਸੂਚੀ ਦਿਤੀ ਗਈ ਹੈ ) । ਪੰਜਾਬੀ, ਗੁਜਰਾਤੀ, ਮਰਾਠੀ, ਤੇਲਗੂ ਅਤੇ ਊਰਦੂ ਸ਼ਬਦਕੋਸ਼ ਵੀ ਜਲਦੀ ਪ੍ਰਕਾਸ਼ਿਤ ਕਰਨ ਦੀ ਯੋਜਨਾ ਹੈ।
 
ਪੀਅਰਸਨ ਐਜੂਕੇਸ਼ਨ (ਭਾਰਤ) ਵੱਲੋਂ ਪ੍ਰਕਾਸ਼ਿਤ ਕੋਸ਼ਾਂ ਦੀ ਸੂਚੀ

  1. ਲਾੱਗਮੈਨ- ਸੀਆਈਆਈਐਲ ਅੰਗਰੇਜੀ-ਅੰਗਰੇਜੀ ਹਿੰਦੀ ਕੋਸ਼
  2. ਲਾੱਗਮੈਨ- ਸੀਆਈਆਈਐਲ ਅੰਗਰੇਜੀ-ਅੰਗਰੇਜੀ ਬੰਗਲਾ ਸ਼ਬਦਕੋਸ਼
  3. ਲਾੱਗਮੈਨ- ਸੀਆਈਆਈਐਲ ਅੰਗਰੇਜੀ-ਅੰਗਰੇਜੀ ਕੰਨੜ ਸ਼ਬਦਕੋਸ਼
  4. ਲਾੱਗਮੈਨ- ਸੀਆਈਆਈਐਲ ਅੰਗਰੇਜੀ-ਅੰਗਰੇਜੀ ਓੜੀਆ ਸ਼ਬਦਕੋਸ਼
  5. ਲਾੱਗਮੈਨ- ਸੀਆਈਆਈਐਲ ਅੰਗਰੇਜੀ-ਅੰਗਰੇਜੀ ਮਲਿਆਲਮ ਸ਼ਬਦਕੋਸ਼
  6. ਲਾੱਗਮੈਨ- ਸੀਆਈਆਈਐਲ ਅੰਗਰੇਜੀ-ਅੰਗਰੇਜੀ ਤਾਮਿਲ ਸ਼ਬਦਕੋਸ਼

ਰਾਸ਼ਟਰੀ ਅਨੁਵਾਦ ਮਿਸ਼ਨ ਦੀ ਯੋਜਨਾ ਕੋਸ਼ਾਂ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਭਾਰਤੀ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ 22 ਭਾਰਤੀ ਭਾਸ਼ਾਵਾਂ ਵਿਚ ਪ੍ਰਕਾਸ਼ਿਕ ਕਰਵਾਉਣ ਦੀ ਹੈ।

ਦੋ-ਭਾਸ਼ੀ ਈ-ਸ਼ਬਦਕੋਸ਼

ਐਨ.ਟੀ.ਐਮ ਨੇ ਡੋਰਲਿੰਗ ਕਿੰਡਰਸਲੇ (ਇੰਡੀਆ) ਪ੍ਰਾਈਵੇਟ ਲਿਮੀਟੇਡ ਨਾਲ ਮਿਲ ਕੇ ਸਲਾਹ ਸੇਵਾਵਾਂ ਤੇ ਲਸੰਸ ਲਈ ਪੀਅਰਸਨ ਐਜੁਕੇਸ਼ਨ ਦੇ ‘ਲਾੱਗਮੈਨ ਐਡਵਾਂਸਡ ਬਾਇਲਿੰਗੁਅਲ ਫਰੇਮਵਰਕ’ਦਾ XML ਡੇਟਾਸੈਟ ਵਰਤਨ ਲਈ ਇਕਰਾਰਨਾਮਾ ਕੀਤਾ ਹੈ । ਐਲ.ਏ.ਬੀ.ਐਫ. (LABF)ਦੇ ਅੱਖਰ A ਤੋਂ ਲੈ ਕੇ z ਤੱਕ ਲਾੱਗਮੈਨ ਯੂ.ਕੇ. ਨੇ ਐਨ.ਟੀ.ਐਮ. ਵਾਸਤੇ ਆਪਣੇ ਆਈ.ਡੀ.ਐਮ. (IDM)ਸਰਵਰ ਉੱਤੇ ਅਪਲੋਡ ਕੀਤੇ ਹਨ । ਐਲ.ਏ.ਬੀ.ਐਫ ਡੇਟਾਬੇਸ ਦੀ ਵਰਤੋਂ ਸ਼ਬਦਕੋਸ਼ ਉਤਪਾਦਨ ਪ੍ਰਣਾਲੀ (ਆਈ.ਡੀ.ਐਮ.) ਵਾਸਤੇ ਕੀਤੀ ਜਾਵੇਗੀ ਜਿਸਨੂੰ ਮੂਲ ਰੂਪ ਵਿਚ ਲਾੱਗਮੈਨ ਵੱਲੋਂ ਬਣਾਇਆ ਗਿਆ ਹੈ ਤੇ ਆਈ.ਡੀ.ਐਮ. ਫ੍ਰਾਂਸ ਵੱਲੋਂ ਇਸਦਾ ਬਜ਼ਾਰੀਕਰਨ ਕੀਤਾ ਗਿਆ ਹੈ । ਐਨ.ਟੀ.ਐਮ. ਦੋ-ਭਾਸ਼ੀ ਸ਼ਬਦਕੋਸ਼ ਅਧਾਰਿਤ ਹਨ-

  » ਲਾੱਗਮੈਨ ਸਮਕਾਲਿਨ ਅੰਗਰੇਜੀ ਸ਼ਬਦਕੋਸ਼
  » ਲਾੱਗਮੈਨ ਐਡਵਾਂਸ ਅਮਰੀਕਨ ਸ਼ਬਦਕੋਸ਼
  » ਲਾੱਗਮੈਨ ਅੰਗਰੇਜੀ ਤੇ ਸੰਸਕ੍ਰਿਤ ਸ਼ਬਦਕੋਸ਼
  » ਲਾੱਗਮੈਨ ਵਪਾਰਕ ਸ਼ਬਦਕੋਸ਼ ਲਾੱਗਮੈਨ ਅੰਗਰੇਜੀ ਭਾਸ਼ਾ ਸ਼ਬਦਕੋਸ਼
  » ਇਨਫਾਰਮੇਸ਼ਨ ਫਰੋਮ ਲਾੱਗਮੈਨ ਕਾਰਪਸ ਨੈਟਵਰਕ

ਐਨ.ਟੀ.ਐਮ ਵੱਖ ਵੱਖ ਮੁਦਿਆਂ ਤੇ ਅੰਤਮ ਫੈਸਲੇ ਵਾਸਤੇ ਪੀਅਰਸਨ ਐਜੁਕੇਸ਼ਨ ਨਾਲ ਸੰਪਰਕ ਵਿਚ ਹੈ ।