|
ਅਰੰਭ
ਰਾਸ਼ਟਰੀ ਅਨੁਵਾਦ (NTM) ਮਿਸ਼ਨ ਦਾ ਵਿਚਾਰ ਮੂਲ ਰੂਪ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੁਆਰਾ
ਆਇਆ। ਰਾਸ਼ਟਰੀ ਗਿਆਨ ਅਯੋਗ ਦੀ ਪਹਿਲੀ ਬੈਠਕ ਵਿਚ ਉਹਨਾਂ ਨੇ ਕਿਹਾ ਕਿ ‘ਗਿਆਨ ਦੇ ਕਈ ਮਹੱਤਵਪੂਰਨ ਖੇਤਰਾਂ
ਵਿਚ ਪਹੁੰਚ ਵਧਾਉਣ ਲਈ ਤੇ ਨਿਰੰਤਰਣ ਗਿਆਨ ਅਤੇ ਸਿਖਿਆ ਵਿਚ ਲੋਕਾਂ ਦੀ ਭਾਗੀਦਾਰੀ ਨੂੰ ਵਿਆਪਕ ਅਤੇ
ਮਜ਼ਬੂਤ ਬਣਾਉਣ ਲਈ ਅਨੁਵਾਦਿਤ ਸਮੱਗਰੀ ਤੱਕ ਪਹੁੰਚ ਬਹੁਤ ਜ਼ਰੂਰੀ ਹੈ। ਸ੍ਰੀ ਸੈਮ ਪਿਤਰੋਦਾ ਦੀ ਪ੍ਰਧਾਨਤਾ
ਵਿਚ ਅਯੋਗ ਨੇ ਸੁਝਾਅ ਦਾ ਨੋਟ ਲਿਆ ਅਤੇ ਭਾਰਤ ਵਿਚ ਸਿਖਿਆ ਦੀ ਦ੍ਰਿਸ਼ਟੀ ਤੋਂ ਅਨੁਵਾਦ ਨੂੰ ਪ੍ਰੋਤਸਾਹਿਤ
ਅਤੇ ਉੱਨਤ ਕਰਨ ਲਈ ਇਕ ਅਲੱਗ ਸੰਸਥਾ ਜਾਂ ਮਿਸ਼ਨ ਦੀ ਤੁਰੰਤ ਸਥਾਪਨਾ ਦੀ ਲੋੜ ਨੂੰ ਮਹਿਸੂਸ ਕੀਤਾ ।
ਇਹ ਸੱਚ ਹੈ ਕਿ ਭਾਰਤ ਵਿਚ ਅਨੁਵਾਦ ਇਕ ਨਿਰੰਤਰ ਹੋਣ ਵਾਲੀ ਪ੍ਰਕਿਰਿਆ ਹੈ, ਫਿਰ ਵੀ ਇਸ ਮਹੱਤਵਪੂਰਨ
ਖੇਤਰ ਵਿਚ ਸਿਰਜਨਾਤਮਿਕ ਸਰਵਜਨਕ ਭਾਗੀਦਾਰੀ ਦੀ ਜ਼ਰੂਰਤ ਪ੍ਰਮੁਖ ਰੂਪ ਨਾਲ ਦੇਸ਼ ਵਿਚ ਅਨੁਵਾਦ ਦੀ ਗਤੀਵਿਧੀ
ਵਿਚ ਅਸਮਾਨਤਾ, ਵਿਸ਼ੇ ਅਤੇ ਭਾਸ਼ਾ ਦੀ ਗੁਣਵਣਤਾ ਵਿਭਾਜਨ ਅਤੇ ਪਹੁੰਚ ਦੇ ਕਾਰਨ ਪੈਦਾ ਹੋਈ । ਅਨੁਵਾਦਿਕ
ਗਤੀਵਿਧੀਆਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਰੁਜ਼ਗਾਰ ਪੈਦਾ ਕਰਦੀਆਂ ਹਨ, ਜਿਸ ਵਿਚ ਪੜ੍ਹੇ ਲਿਖੇ ਬੇਰੁਜ਼ਗਾਰ
ਨੂੰ ਆਪਣੇ ਵਾਸਤੇ ਲਾਭਦਾਇਕ ਪੇਸ਼ਾ ਲੱਭਣ ਤੋਂ ਇਲਾਵਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਦਾ ਹੈ
।
|
|
ਹੋਰ ਜ਼ਿਆਦਾ... ਅਨੁਵਾਦ ਅਤੇ ਮਾਨਵ ਸੰਸਾਧਨ ਦੇ ਵਿਕਾਸ ਦੇ ਮਾਧਿਅਮ ਰਾਹੀਂ ਇਕ ਜਾਗਰੂਕ ਗਿਆਨ ਸੰਪੰਨ
ਸਮਾਜ ਦੀ ਰਚਨਾ ਵਾਸਤੇ, ਰਾਸ਼ਟਰੀ ਗਿਆਨ ਆਯੋਗ ਨੂੰ ਡਾ. ਜਯੋਤੀ ਘੋਸ਼ ਦੇ ਅਧੀਨ ਇਕ ਕਾਰਜ ਸਮੂਹ ਦਾ ਗਠਨ
ਕਰਨ ਵਾਸਤੇ ਪ੍ਰੇਰਿਤ ਕੀਤਾ ਜਿਸ ਨਾਲ ਅਨੁਵਾਦ ਦੀ ਗਤੀਵਿਧੀਆ, ਪ੍ਰਕਾਸ਼ਨ ਤੇ ਪ੍ਰਸਾਰਣ ਵਿਚ ਰੁਝੇ ਲੋਕਾਂ
ਅਤੇ ਵੱਖ ਵੱਖ ਸੰਸਥਾਵਾਂ ਨੂੰ ਜੋੜਿਆ ਜਾ ਸਕੇ । ਕਾਰਜਕਾਰੀ ਦਲ ਵਿਚ ਵਿਚ ਸੰਬੰਧਿਤ ਸਾਰਕਾਰੀ ਅਤੇ
ਗੈਰ-ਸਰਕਾਰੀ ਸੰਸਥਾਵਾਂ ਦੇ ਪ੍ਰਤੀਨਿਧੀ, ਅਕਾਦਮਿਕ, ਭਾਸ਼ਾ ਵਿਗਿਆਨੀ, ਅਨੁਵਾਦਕ, ਸਿਖਿਆ ਸ਼ਾਸਤਰੀ,
ਪ੍ਰਕਾਸ਼ਕ ਅਤੇ ਭਾਰਤ ਵਿਚ ਅਨੁਵਾਦ ਦੀਆਂ ਗਤੀਵਿਧੀਆਂ ਨਾਲ ਜੁੜੇ ਹੋਰ ਲੋਕ ਸ਼ਾਮਿਲ ਹਨ। ਇਸ ਕਾਰਜਕਾਰੀ
ਸਮੂਹ ਦੀ ਪਹਿਲੀ ਮੀਟਿੰਗ ਫਰਵਰੀ 2006 ਦੇ ਸਮੇਂ, ਤਤਕਾਲਿਨ ਭਾਰਤੀ ਭਾਸ਼ਾ ਸੰਸਥਾਨ ਦੇ ਡਾਇਰੈਕਟਰ ਪ੍ਰੋ.
ਉਦੈ ਨਰਾਇਣ ਸਿੰਘ ਦੁਆਰਾ ਪਰਿਯੋਜਨਾ ਦੇ ਪ੍ਰਮੁਖ ਮਸੌਂਦੇ ਦੀ ਰੂਪ ਰੇਖਾ ਤਿਆਰ ਕੀਤੀ ਗਈ ।
|
|
|
|