|
ਅਨੁਵਾਦਕਾਂ ਦੀ ਸਿਖਲਾਈ ਤੇ ਪ੍ਰਮਾਣੀਕਰਨ
ਐਨ.ਟੀ.ਐਮ ਦੀਆਂ ਕਾਰਜਨੀਤੀਆਂ ਵਿਚੋਂ ਇਕ ਦੇਸ਼ ਵਿਚ ਅਨੁਵਾਦ ਨੂੰ ਇਕ ਉਦਯੋਗ ਦੇ ਤੌਰ ਤੇ ਸਥਾਪਿਤ ਕਰਨਾ
ਹੈ, ਜਿਵੇਂ ਕਿ ਇਸਦਾ ਜ਼ਿਕਰ ਪ੍ਰੋਜੈਕਟ ਦੀ ਵਿਸਥਾਰਿਕ ਰਿਪੋਰਟ ਵਿਚ ਕੀਤਾ ਗਿਆ ਹੈ । ਰਾਸ਼ਟਰੀ ਅਨੁਵਾਦ
ਮਿਸ਼ਨ ਦਾ ਇਹ ਮੰਨਣਾ ਹੈ ਕਿ ਇਸ ਨਾਲ ਅਨੁਵਾਦਕਾਂ ਦਾ ਪਹੁੰਚ ਖੇਤਰ ਵਿਆਪਕ ਹੋਵੇਗਾ ।
ਐਨ.ਟੀ.ਐਮ ਦੁਆਰਾ ਅਨੁਵਾਦਕਾਂ ਦਾ ਰਾਸ਼ਟਰੀ ਰਜਿਸਟਰ ਨਾਮ ਦਾ ਇਕ ਅਜਿਹਾ ਡੇਟਾਬੇਸ ਤਿਆਰ ਕੀਤਾ ਗਿਆ
ਹੈ, ਜਿਸ ਵਿਚ 5000 ਅਨੁਵਾਦਕਾਂ ਦੇ ਨਾਂ ਦਰਜ਼ ਹਨ । ਐਨ.ਟੀ.ਐਮ. ਵੱਲੋਂ ਦੇਸ਼ ਦੇ ਵੱਖ ਵੱਖ ਹਿਸਿਆਂ
ਵਿਚ ਕਈ ਓਰੀਐਂਟੇਸ਼ਨ ਪ੍ਰੋਗਰਾਮ ਅਯੋਜਿਤ ਕੀਤੇ ਗਏ ਤੇ ਵੱਖ-ਵੱਖ ਭਾਸ਼ਾਵਾਂ ਤੇ ਵਿਸ਼ਿਆਂ ਦੇ ਵਿਸ਼ੇਸ਼ੱਗਾਂ
ਤੋਂ ਪ੍ਰਤੀਪੁਸ਼ਟੀ ਸੂਚਨਾ ਇਕੱਤਰ ਕੀਤੀ ਗਈ ।
ਐਨ.ਟੀ.ਐਮ ਦੁਆਰਾ ਅਨੁਵਾਦਕਾਂ ਦਾ ਰਾਸ਼ਟਰੀ ਰਜਿਸਟਰ ਨਾਮ ਦਾ ਇਕ ਅਜਿਹਾ ਡੇਟਾਬੇਸ ਤਿਆਰ ਕੀਤਾ ਗਿਆ
ਹੈ, ਜਿਸ ਵਿਚ 5000 ਅਨੁਵਾਦਕਾਂ ਦੇ ਨਾਂ ਦਰਜ਼ ਹਨ । ਐਨ.ਟੀ.ਐਮ. ਵੱਲੋਂ ਦੇਸ਼ ਦੇ ਵੱਖ ਵੱਖ ਹਿਸਿਆਂ
ਵਿਚ ਕਈ ਓਰੀਐਂਟੇਸ਼ਨ ਪ੍ਰੋਗਰਾਮ ਅਯੋਜਿਤ ਕੀਤੇ ਗਏ ਤੇ ਵੱਖ-ਵੱਖ ਭਾਸ਼ਾਵਾਂ ਤੇ ਵਿਸ਼ਿਆਂ ਦੇ ਵਿਸ਼ੇਸ਼ੱਗਾਂ
ਤੋਂ ਪ੍ਰਤੀਪੁਸ਼ਟੀ ਸੂਚਨਾ ਇਕੱਤਰ ਕੀਤੀ ਗਈ । ਇਸ ਵੇਲੇ ਐਨ.ਟੀ.ਐਮ. ਕਈ ਵਿਆਕਤੀ/ਸੰਸਥਾਵਾਂ ਜਿਹੜੀਆਂ
ਅਨੁਵਾਦਕਾਂ ਦੀ ਸਿਖਲਾਈ ਤੇ ਪ੍ਰਮਾਣੀਕਰਨ ਸੰਬੰਧੀ ਰੁਝੀਆਂ ਹੋਈਆਂ ਹਨ ਜਿਵੇਂ ਕਿ ਸਕੂਲ ਆਫ ਟਰਾਂਸਲੇਸਨ
ਸਟੱਡੀ ਐਂਡ ਟਰੇਨਿੰਗ (ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ), ਕੁਆਲਿਟੀ ਕੌਂਸਲ ਆਫ ਇੰਡੀਆ ਆਦਿ
ਨਾਲ ਮਸ਼ਵਰਾ ਕਰ ਰਹੀ ਹੈ । ਐਨ.ਟੀ.ਐਮ. ਪ੍ਰਮਾਣੀਕਰਨ ਪ੍ਰੋਗਰਾਮ ਵਾਸਤੇ ਵੱਖ-ਵੱਖ ਸੰਸਥਾਵਾਂ ਤੇ ਏਜੰਸੀਆਂ
ਦੇ ਵਿਸ਼ੇਸ਼ੱਗਾਂ ਨਾਲ ਸਲਾਹ-ਮਸ਼ਵਰਾ ਕਰਨ ਵਾਸਤੇ ਕੁਝ ਸਭਾਵਾਂ ਦਾ ਅਯੋਜਨ ਕੀਤਾ ਗਿਆ ਹੈ । ਪ੍ਰਮਾਣੀਕਰਨ
ਦੇ ਢੰਗ ਤੇ ਤਰੀਕਿਆਂ ਦੀ ਜਾਣਕਾਰੀ ਜਲਦੀ ਹੀ ਵੈਬਸਾਈਟ ਤੇ ਘੋਸ਼ਿਤ ਕੀਤੀ ਜਾਵੇਗੀ ।
ਰਾਸ਼ਟਰੀ ਅਨੁਵਾਦ ਮਿਸ਼ਨ ਅਨੁਵਾਦਕ ਸਿਖਲਾਈ ਪ੍ਰੋਗਰਾਮ ਦੀ ਯੋਜਨਾ ਬਣਾ ਰਿਹਾ ਹੈ । ਅਸੀ ਭਾਰਤ ਤੇ ਵਿਦੇਸ਼ਾਂ
ਵਿਚ ਮੌਜੂਦ ਅਨੁਵਾਦਕ ਸਿਖਲਾਈ ਪ੍ਰੋਗਰਾਮ ਦੇ ਸਿਲੇਬਸ ਅਤੇ ਪਾਠਕ੍ਰਮਾਂ ਨੂੰ ਇਕੱਤਰ ਕਰ ਰਹੇ ਹਾਂ ।
ਰਾਸ਼ਟਰੀ ਅਨੁਵਾਦ ਮਿਸ਼ਨ ਵੱਖ-ਵੱਖ ਵਿਸ਼ੇਸ਼ੱਗਾਂ ਤੇ ਸੰਸਥਾਵਾਂ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਰੂਪ-ਰੇਖਾ
ਤਿਆਰ ਕਰ ਰਿਹਾ ਹੈ । ਜਲਦ ਭਵਿੱਖ ਵਿਚ ਦੇਸ਼ਵਿਆਪੀ ਅਨੁਵਾਦਕ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ
ਜਾਵੇਗੀ ।
|
|
|