ਗਿਆਨ ਆਧਾਰਿਤ ਪਾਠ ਪੁਸਤਕਾਂ ਦੀ ਪਛਾਣ

ਵਰਤਮਾਨ ਵਿਚ ਐਨ.ਟੀ.ਐਮ. ਦੁਆਰਾ ਅਨੁਵਾਦ ਲਈ ਚੁਣੀਆਂ ਤੇ ਸ਼ਨਾਖਤ ਕੀਤੀਆਂ ਗਈਆਂ ਗਿਆਨ ਅਧਾਰਿਤ ਪੁਸਤਕਾਂ ਭਾਰਤੀ ਯੂਨੀਵਰਸਿਟੀ ਡੇਟਾਬੇਸ ਵੱਲੋਂ ਸਿਲੇਬਸ ਵਿਚ ਲਈ ਸਭ ਤੋਂ ਜ਼ਿਆਦਾ ਨਿਰਦਿਸ਼ਟ ਕਿਤਾਬਾਂ ਦੀ ਚੌਣ ਕੀਤੀ ਗਈ ਹੈ । ਸੰਬੰਧਿਤ ਵਿਸ਼ੇ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਵਾਨਾਂ ਨਾਲ ਸੰਪਰਕ ਕਰਕੇ ਭਾਰਤੀ ਭਾਸ਼ਾਵਾਂ ਵਿਚ ਇਹਨਾਂ ਵਿਸ਼ੇ ਪੁਸਤਕਾਂ ਦੀ ਮੰਗ ਤੇ ਲੋੜ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ । ਜ਼ਿਆਦਾ ਤੋਂ ਜ਼ਿਆਦਾ ਵਿਦਿਆਰਥੀ ਤੇ ਅਧਿਆਪਕ ਇਹਨਾਂ ਕਿਤਾਬਾਂ ਦਾ ਲਾਭ ਲੈ ਸਕਣ ਇਸ ਵਾਸਤੇ ਕਿਤਾਬਾਂ ਦੀ ਚੋਣ ਦਾ ਇਹ ਆਧਾਰ ਬਣਾਇਆ ਗਿਆ ਹੈ । ਅਖੀਰੀ ਗਿਆਨ ਅਧਾਰਿਤ ਪਾਠ ਪੁਸਤਕਾਂ ਵਾਸਤੇ ਬਣਾਈ ਗਈ ਉਪ-ਕਮੇਟੀ ਅਤੇ ਐਨ.ਟੀ.ਐਮ. ਪ੍ਰੋਜੈਕਟ ਸਲਾਹਕਾਰ ਕਮੇਟੀ ਇਸ ਸੂਚੀ ਵਿਚ ਦਰਜ਼ ਸਿਰਲੇਖਾਂ ਨੂੰ ਮੰਜੂਰੀ ਦਿੰਦੇ ਹਨ ।

ਸ਼ੁਰੂ ਵਿਚ, ਰਾਸ਼ਟਰੀ ਅਨੁਵਾਦ ਮਿਸ਼ਨ ਨੇ ਅਨੁਵਾਦ ਦੀ ਸ਼ੁਰੂਆਤ ਵਿਸ਼ੇਸ਼ੱਗਾਂ ਵੱਲੋਂ ਚੁਣੇ ਗਏ ਵੀਹ ਵਿਸ਼ਿਆਂ ਨਾਲ ਕੀਤੀ ਗਈ ਹੈ ਤੇ ਇਹਨਾਂ ਵਿਸ਼ਿਆਂ ਦੇ ਅੰਤਰਗਤ 105 ਕਿਤਾਬਾਂ ਦਾ ਅਨੁਵਾਦ ਕਰਾਇਆ ਜਾ ਹੈ ।