ਆਡੀਓ-ਵੀਡੀਓ ਪਾਠ

ਐਨ.ਟੀ.ਐਮ. ਨੇ ਅਨੁਵਾਦਕਾਂ ਦੇ ਸਿਖਲਾਈ ਪ੍ਰੋਗਰਾਮ ਵਾਸਤੇ ਆਡਿਓ-ਵੀਡੀਓ ਸਮੱਗਰੀ ਤਿਆਰ ਕੀਤੀ ਹੈ। ਇਸ ਪਿੱਛੇ ਸੋਚ ਇਹ ਕੰਮ ਕਰਦੀ ਹੈ ਕਿ ਅਨੁਵਾਦ ਦੇ ਸਾਰਿਆਂ ਪੱਖਾਂ ਨੂੰ ਸ਼ਾਮਿਲ ਕਰਕੇ ਭਾਵ ਅਨੁਵਾਦ ਇਤਿਹਾਸ ਤੋਂ ਲੈ ਕਿ ਅਨੁਵਾਦ ਅਧਿਐਨ ਦੇ ਸਾਰੇ ਮਾਡਲਾਂ ਨੂੰ ਸ਼ਾਮਿਲ ਕੀਤਾ ਜਾਵੇ। ਇਸ ਤੋਂ ਇਲਾਵਾ ਐਨ.ਟੀ.ਐਮ. ਅਨੁਵਾਦ ਅਧਿਐਨ ਦੇ ਭਾਰਤੀ ਸਿਧਾਂਤ, ਅਨੁਵਾਦ ਦੀ ਕਵਿਤਾ ਸ਼ੈਲੀ, ਅਨੁਵਾਦ ਵਿਚ ਕੋਡ ਸਵਿੱਚਿੰਗ ਤੇ ਕੋਡ ਮਿਕਸਿੰਗ ਅਤੇ ਅੰਤਰ ਸੰਕੇਤ ਵਿਗਿਆਨੀ ਅਨੁਵਾਦ ਤੇ ਅਧਾਰਿਤ ਐਪੀਸੋਡ ਬਣਾਏ ਜਾ ਰਹੇ ਹਨ। ਇਹ ਸਾਰੇ ਵਿਚਾਰ ਐਪੀਸੋਡ ਵਿਚ ਪੇਸ਼ ਕੀਤਾ ਜਾ ਰਹੇ ਹਨ ਜਾਂ ਕਿ ਮਿਸਾਲਾ ਤੇ ਘਟਨਾਵਾਂ ਨਾਲ ਜੋੜ ਕੇ ਜਾਣਕਾਰੀ ਨੂੰ ਮਨੋਰੰਜਕ ਤਰੀਕੇ ਨਾਲ ਸ਼ਾਮਿਲ ਕੀਤਾ ਜਾਵੇ।