ਸਾਡੇ ਬਾਰੇ

ਰਾਸ਼ਟਰੀ ਅਨੁਵਾਦ ਮਿਸ਼ਨ (ਐਨ.ਟੀ.ਐਮ) ਭਾਰਤ ਸਰਕਾਰ ਦੀ ਪਰਿਯੋਜਨਾ ਹੈ, ਜਿਸਦਾ ਉਦੇਸ਼ ਅਨੁਵਾਦ ਨੂੰ ਇਕ ਉਦਯੋਗ ਦੇ ਰੂਪ ਵਿਚ ਸਥਾਪਿਤ ਕਰਨਾ ਅਤੇ ਅਨੁਵਾਦ ਦੇ ਮਾਧਿਅਮ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਰਤੀ ਭਾਸ਼ਾਵਾਂ ਵਿਚ ਉੱਚ ਸਿਖਿਆ ਦੀਆਂ ਗਿਆਨ ਆਧਾਰਿਤ ਪਾਠ ਪੁਸਤਕਾਂ ਉਪਲਬਧ ਕਰਵਾਉਣਾ ਹੈ । ਇਸ ਪਰਿਯੋਜਨਾ ਦਾ ਦੂਰਦਰਸ਼ੀ ਉਦੇਸ਼ ਭਾਸ਼ਿਕ ਬੰਦਨਾਂ ਨੂੰ ਪਾਰ ਕਰਕੇ ਇਕ ਗਿਆਨ ਅਧਾਰਿਤ ਸਮਾਜ ਦਾ ਨਿਰਮਾਣ ਕਰਨਾ ਹੈ । ਰਾਸ਼ਟਰੀ ਅਨੁਵਾਦ ਮਿਸ਼ਨ ਦਾ ਉਦੇਸ਼ ਭਾਰਤੀ ਸੰਵਿਧਾਨ ਦੇ ਅੱਠਵੀਂ ਸੂਚੀ ਵਿਚ ਸ਼ਾਮਿਲ ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਦੇ ਮਾਧਿਅਮ ਨਾਲ ਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ।

ਕੋਸ਼ਿਸ਼ਾਂ ਦੇ ਸੁਮੇਲ ਨਾਲ ਅਨੁਵਾਦਕਾਂ ਨੂੰ ਪ੍ਰੇਰਿਤ ਕਰਨਾ, ਪ੍ਰਕਾਸ਼ਕਾਂ ਨੂੰ ਅਨੁਵਾਦਿਤ ਕਿਤਾਬਾਂ ਵਾਸਤੇ ਪ੍ਰੇਰਤ ਕਰਨਾ, ਭਾਰਤੀ ਭਾਸ਼ਾਵਾਂ ਵਿਚ ਅਨੁਵਾਦਿਤ ਅਤੇ ਇਕ ਭਾਰਤੀ ਭਾਸ਼ਾ ਤੋਂ ਦੂਸਰੀ ਭਾਰਤੀ ਭਾਸ਼ਾ ਵਿਚ ਅਨੁਵਾਦਿਤ ਸਮੱਗਰੀ ਦੇ ਡੇਟਾਬੇਸ ਦੀ ਸਾਂਭ-ਸੰਭਾਲ ਕਰਕੇ ਅਨੁਵਾਦ ਨਾਲ ਸੰਬੰਧਿਤ ਸਾਰੀਆਂ ਸਰਗਰਮੀਆਂ ਦਾ ਕਲਿੰਰਿੰਗ ਹਾਊਸ ਬਣਾਉਣਾ । ਇਹਨਾਂ ਕੋਸ਼ਿਸ਼ਾਂ ਨਾਲ ਐਨ.ਟੀ.ਐਮ. ਅਨੁਵਾਦ ਨੂੰ ਭਾਰਤ ਵਿਚ ਇਕ ਉਦਯੋਗ ਦਾ ਰੂਪ ਵਿਚ ਸਥਾਪਿਤ ਕਰਨਾ ਚਾਹੁੰਦਾ ਹੈ । ਇਹ ਉਮੀਦ ਕੀਤੀ ਗਈ ਹੈ ਕਿ ਤਕਨੀਕੀ ਸ਼ਬਦਾਵਲੀ ਅਤੇ ਭਾਸ਼ਾ ਸ਼ੈਲੀ ਰਾਹੀਂ ਭਾਸ਼ਾਵਾਂ ਦਾ ਅਨੁਵਾਦ ਰਾਹੀਂ ਰਚਨਾਤਮਿਕ ਨਵੀਨੀਕਰਨ ਹੋਵੇਗਾ । ਭਾਰਤੀ ਭਾਸ਼ਾਵਾਂ ਦੇ ਨਵੀਨੀਕਰਨ ਦੀ ਪ੍ਰਕਿਰਿਆ ਵਿਚ ਖਾਸ ਰੂਪ ਨਾਲ ਅਕਾਦਮਿਕ ਸੰਵਾਦ ਵਿਚ ਅਨੁਵਾਦਕਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ ।

ਅਨੁਵਾਦ ਨੂੰ ਉਦਯੋਗ ਦੇ ਰੂਪ ਵਿਚ ਸਥਾਪਿਤ ਕਰਨ ਲਈ ਗਿਆਨ ਆਧਾਰਿਤ ਪਾਠ ਪੁਸਤਕਾਂ ਦਾ ਅਨੁਵਾਦ ਇਸ ਦਿਸ਼ਾ ਵਿਚ ਪਹਿਲਾ ਕਦਮ ਹੈ । ਸਾਰੀ ਪਾਠ ਸਮੱਗਰੀ ਜੋ ਗਿਆਨ ਦੇ ਪ੍ਰਸਾਰ ਲਈ ਉਪਯੋਗ ਹੁੰਦੀ ਹੈ ਰਾਸ਼ਟਰੀ ਅਨੁਵਾਦ ਮਿਸ਼ਨ ਵਿਚ ਗਿਆਨ ਆਧਾਰਿਤ ਪਾਠ ਪੁਸਤਕਾਂ ਦੇ ਅੰਤਰਗਤ ਆਉਂਦੀ ਹੈ । ਵਰਤਮਾਨ ਵਿਚ ਰਾਸ਼ਟਰੀ ਅਨੁਵਾਦ ਮਿਸ਼ਨ ਉੱਚ ਸਿਖਿਆ ਨਾਲ ਸੰਬੰਧਿਤ ਸੰਪੂਰਨ ਅਕਾਦਮਿਕ ਸਮੱਗਰੀ ਦੇ 22 ਭਾਰਤੀ ਭਾਸ਼ਾਵਾਂ ਵਿਚ ਅਨੁਵਾਦ ਨਾਲ ਜੁੜਿਆ ਹੈ । ਰਾਸ਼ਟਰੀ ਅਨੁਵਾਦ ਮਿਸ਼ਨ ਦਾ ਉਦੇਸ਼ ਹੈ ਕਿ ਗਿਆਨ ਦੇ ਇਸ ਭੰਡਾਰ ਨੂੰ ਉੱਚ ਸਿਖਿਆ ਦੀਆਂ ਪਾਠ ਪੁਸਤਕਾਂ ਜੋ ਕਿ ਜ਼ਿਆਦਾਤਰ ਅੰਗਰੇਜੀ ਮੂਲ ਦੀਆਂ ਹਨ, ਨੂੰ ਅਨੁਵਾਦ ਦੇ ਮਾਧਿਅਮ ਰਾਹੀਂ ਭਾਰਤੀ ਭਾਸ਼ਾਵਾਂ ਵਿਚ ਉਪਲਬਧ ਕਰਵਾਇਆ ਜਾਵੇ । ਉਮੀਦ ਹੈ ਕਿ ਇਹ ਪ੍ਰਕਿਰਿਆ ਅਖੀਰ ਵਿਚ ਇਕ ਗਿਆਨ ਆਧਾਰਿਤ ਸਮਾਜ ਦੇ ਨਿਰਮਾਣ ਦੀ ਦਿਸ਼ਾ ਨਿਰਧਾਰਿਤ ਕਰੇਗੀ ।