ਅਨੁਵਾਦ ਕੰਮਾਂ ਦੀ ਵੰਡ

ਰਾਸ਼ਟਰੀ ਅਨੁਵਾਦ ਮਿਸ਼ਨ ਪੂਰੇ ਦੇਸ਼ ਵਿਚ ਖੇਤਰੀ ਪ੍ਰਕਾਸ਼ਕਾਂ ਨਾਲ ਅਨੁਬੰਧ ਕਰਕੇ ਪ੍ਰਕਾਸ਼ਨ ਕਰਦਾ ਹੈ । ਇਹ ਉਹ ਪ੍ਰਕਾਸ਼ਨ ਹਨ ਜਿਨ੍ਹਾਂ ਕੋਲ ਜਾਂ ਤਾਂ ਐਨ.ਟੀ.ਐਮ ਦੁਆਰਾ ਚੁਣੀਆਂ ਗਈਆਂ ਕਿਤਾਬਾਂ ਦੇ ਕਾਪੀਰਾਈਟ ਹਨ ਜਾਂ ਭਾਰਤ ਦੇ ਵੱਖ ਵੱਖ ਹਿਸਾਆਂ ਦੇ ਉਹ ਖੇਤਰੀ ਪ੍ਰਕਾਸ਼ਕ ਜੋ ਕਿ ਭਾਰਤੀ ਭਾਸ਼ਾਵਾਂ ਵਿਚ ਪ੍ਰਕਾਸ਼ਨ ਕਰਦੇ ਹਨ । ਰਾਸ਼ਟਰੀ ਅਨੁਵਾਦ ਮਿਸ਼ਨ ਇਹਨਾਂ ਪ੍ਰਕਾਸ਼ਕਾਂ ਨਾਲ ਮਿਲ ਕੇ ਅਨੁਵਾਦਿਤ ਕਿਤਾਬਾਂ ਦੀ ਮਾਰਕਿਟਿੰਗ ਅਤੇ ਵੰਡ ਕਰਦਾ ਹੈ ।

ਦੋ ਸੰਭਾਵਿਤ ਤਰੀਕੇ ਹਨ ਜਿਨ੍ਹਾਂ ਦੀ ਵਰਤੋਂ ਰਾਸ਼ਟਰੀ ਅਨੁਵਾਦ ਮਿਸ਼ਨ ਅਨੁਵਾਦ ਕਰਵਾਉਣ ਲਈ ਕਰਦਾ ਹੈ :

  » ਮੂਲ ਪ੍ਰਕਾਸ਼ਕ ਆਪ ਹੀ ਪ੍ਰਾਜੈੱਕਟ ਲੈਣ ਅਤੇ ਅਨੁਵਾਦ ਕਰਵਾਉਣ । ਰਾਸ਼ਟਰੀ ਅਨੁਵਾਦ ਮਿਸ਼ਨ ਇਸ ਪੂਰੀ ਅਨੁਵਾਦ ਪ੍ਰਕਿਰਿਆ ਦੇ ਖ਼ਰਚ ਦਾ ਕੁਝ ਹਿੱਸਾ ਅਦਾ ਕਰਦਾ ਹੈ ਤੇ ਵਿਸ਼ੇਸ਼ੱਗ ਮੁਹਾਰਤ ਉਪਲਬਧ ਕਰਵਾਉਂਦਾ ਹੈ ।
  » ਜੇਕਰ ਮੂਲ ਪ੍ਰਕਾਸ਼ਕ ਪਾਠ ਦਾ ਅਨੁਵਾਦ ਕਰਵਾਉਣ ਵਿਚ ਦਿਲਚਸਪੀ ਨਾਂ ਰਖਦਾ ਹੋਵੇ ਤਾਂ ਰਾਸ਼ਟਰੀ ਅਨੁਵਾਦ ਮਿਸ਼ਨ ਅਨੁਵਾਦ, ਪ੍ਰਕਾਸ਼ਨ ਅਤੇ ਵਿਭਾਜਨ ਦਾ ਕੰਮ ਬਾਹਰੀਸ੍ਰੋਤ ਵਿਧੀ ਰਾਹੀਂ ਖੇਤਰੀ ਪ੍ਰਕਾਸ਼ਕਾਂ ਕੋਲੋਂ ਕਰਵਾਉਂਦਾ ਹੈ ਅਤੇ ਅਨੁਵਾਦਿਤ ਪਾਠ ਦਾ ਕਾਪੀਰਾਈਟ ਆਪਣੇ ਕੋਲ ਸੁਰੱਖਿਅਤ ਰੱਖਦਾ ਹੈ । ਮੂਲ ਕਿਤਾਬ ਦੇ ਕਾਪੀਰਾਈਟ ਹੋਲਡਰ ਨੂੰ ਰੌਇਅਲਟਿ ਦਿੱਤੀ ਜਾਂਦੀ ਹੈ । ਜੇਕਰ ਭਾਰਤੀ ਭਾਸ਼ਾਈ ਪ੍ਰਕਾਸ਼ਕ ਅਨੁਵਾਦ ਕਰਵਾਉਣ ਵਿਚ ਅਸਮਰੱਥ ਹੈ ਤਾਂ ਰਾਸ਼ਟਰੀ ਅਨੁਵਾਦ ਮਿਸ਼ਨ ਅਨੁਵਾਦ ਕਰਵਾ ਕੈਮਰਾ ਰੇਡੀ ਕਾਪੀ ਤਿਆਰ ਕਰਵਾਉਂਦਾ ਹੈ । ਐਨ.ਟੀ.ਐਮ. ਕੈਮਰਾ ਰੇਡੀ ਕਾਪੀ ਭਾਰਤੀ ਭਾਸ਼ਾਈ ਪ੍ਰਕਾਸ਼ਕ ਨੂੰ ਦਿੰਦਾ ਹੈ ਅਤੇ ਪ੍ਰਕਾਸ਼ਕ ਅਨੁਵਾਦਿਤ ਪਾਠ ਦੇ ਪ੍ਰਕਾਸ਼ਨ ਅਤੇ ਵਿਭਾਜਨ ਦੀ ਜ਼ਿਮੇਵਾਰੀ ਲੈਂਦਾ ਹੈ ।

ਇਸ ਤਰ੍ਹਾਂ ਦੇ ਅਨੁਵਾਦ ਕੰਮਾਂ ਨੂੰ ਟਰਨ-ਕੀ ਵਿਧੀ ਆਖਿਆ ਜਾਂਦਾ ਹੈ ।