ਤਕਨੀਕੀ ਸ਼ਬਦਾਵਲੀ

ਤਕਨੀਕੀ ਸ਼ਬਦਾਵਲੀ ਗਿਆਨ ਅਧਾਰਿਤ ਪਾਠ ਪੁਸਤਕਾਂ ਦਾ ਅਨੁਵਾਦ ਕਰਨ ਲਈ ਪਹਿਲੀ ਲੋੜ ਤਕਨੀਕੀ ਅਤੇ ਵਿਗਿਆਨਿਕ ਸ਼ਬਦਾਵਲੀਆਂ ਦਾ ਅਨੁਵਾਦ ਅਤੇ ਮਿਆਰੀਕਰਨ ਕਰਨ ਦੀ ਹੈ । ਹੁਣ ਤੱਕ ਭਾਰਤੀ ਭਾਸ਼ਾਵਾਂ ਵਿਚ ਤਕਨੀਕੀ ਸ਼ਬਦਾਵਲੀਆਂ ਦੀ ਵਰਤੋਂ ਵਿਚ ਇਕਸਾਰਤਾ ਨਹੀਂ ਹੈ । ਕੁਝ ਭਾਸ਼ਾਵਾਂ ਜਿਵੇਂ ਕਿ ਤਾਮਿਲ, ਬੰਗਲਾ ਆਦਿ ਭਾਸ਼ਾਵਾਂ ਵਿਚ ਤਕਨੀਕੀ ਸ਼ਬਦਾਵਲੀਆਂ ਦੇ ਇਕ ਤੋਂ ਜ਼ਿਆਦਾ ਸਾਧਨ ਉਪਲਬਧ ਹਨ ਜਦ ਕਿ ਕੁਝ ਭਾਸ਼ਾਵਾਂ ਵਿਚ ਇਕ ਵੀ ਤਕਨੀਕੀ ਸ਼ਬਦਕੋਸ਼ ਉਪਲਬਧ ਨਹੀਂ ਹੈ । ਰਾਸ਼ਟਰੀ ਅਨੁਵਾਦ ਮਿਸ਼ਨ ਅਤੇ ਵਿਗਿਆਨਿਕ ਅਤੇ ਤਕਨੀਕੀ ਸ਼ਬਦਾਵਲੀ ਅਯੋਗ ਮਿਲ ਕੇ ਵਿਗਿਆਨਿਕ ਤੇ ਤਕਨੀਕੀ ਸ਼ਬਦਾਵਲੀਆਂ ਦੇ ਮਿਆਰੀਕਰਨ ਵਾਸਤੇ ਕੰਮ ਕਰ ਰਹੇ ਹਨ । ਰਾਸ਼ਟਰੀ ਅਨੁਵਾਦ ਮਿਸ਼ਨ ਦੀਆਂ ਕੋਸ਼ਿਸ਼ਾਂ ਨਾਲ ਵਿਗਿਆਨਿਕ ਅਤੇ ਤਕਨੀਕੀ ਸ਼ਬਦਾਵਲੀ ਅਯੋਗ ਨੂੰ 22 ਭਾਸ਼ਾਵਾਂ ਵਿਚ ਵਿਗਿਆਨਿਕ ਤੇ ਤਕਨੀਕੀ ਸ਼ਬਦਾ ਨੂੰ ਵਿਕਸਿਤ ਤੇ ਪਰਿਭਾਸ਼ਿਤ ਮਿਲੇਗੀ ਜਿਸ ਨਾਲ ਗਿਆਨ ਅਧਾਰਿਤ ਪਾਠ ਪੁਸਤਕਾਂ ਦਾ ਵਧੀਆ ਅਨੁਵਾਦ ਹੋ ਸਕੇਗਾ ।