ਸ਼ਬਦਕੋਸ਼ ਤੇ ਸ਼ਬਦਾਵਲੀ ਡੇਟਾਬੇਸ

ਸ਼ਬਦਕੋਸ਼ ਤੇ ਸ਼ਬਦਾਵਲੀ ਡੇਟਾਬੇਸ ਉਪਭੋਗਤਾਵਾਂ ਨੂੰ ਭਾਰਤੀ ਭਾਸ਼ਾਵਾਂ ਵਿਚ ਮੌਜੂਦ ਇਕ-ਭਾਸ਼ਾਈ, ਦੋ- ਭਾਸ਼ਾਈ ਤੇ ਬਹੁ- ਭਾਸ਼ਾਈ ਸ਼ਬਦਕੋਸ਼ਾਂ, ਵੱਖ-ਵੱਖ ਵਿਸ਼ਾਕੋਸ਼ਾਂ ਅਤੇ ਵਿਸ਼ਵਕੋਸ਼ਾਂ ਦੀ ਵਿਆਪਕ ਜਾਣਕਾਰੀ ਉਪਲਬਧ ਕਰਵਾਉਂਦਾ ਹੈ । ਐਨ.ਟੀ.ਐਮ. ਦੁਆਰਾ ਸੌਂਪੇ ਕੰਮ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਲਈ ਅਨੁਵਾਦਕਾਂ ਕੋਲ ਵਧੀਆ ਦੋ-ਭਾਸ਼ਾਈ ਸ਼ਬਦਕੋਸ਼ ਤੇ ਸ਼ਬਦਾਵਲੀਆਂ ਅਸਾਨੀ ਨਾਲ ਮੁਹੱਈਆ ਹੋਣੀ ਚਾਹੀਦੀਆਂ ਹਨ । ਇਹ ਸ਼ਬਦਾਵਲੀਆਂ ਅਨੁਵਾਦਕ ਨੂੰ ਟਕਸਾਲੀ ਤਕਨੀਕੀ ਸ਼ਬਦਾਂ ਨੂੰ ਵਰਤਨ ਵਿਚ ਮੱਦਦ ਕਰਨਗੀਆਂ ।