प्राइभेसि खान्थि

ਰਾਸ਼ਟਰੀ ਅਨੁਵਾਦ ਮਿਸ਼ਨ (ਦ ਮਿਸ਼ਨ) ਤੁਹਾਡੀ ਪ੍ਰਾਇਵੇਸੀ ਵਾਸਤੇ ਵਚਨਬੱਧ ਹੈ। ਮਿਸ਼ਨ ਦੀ ਵੈਬਸਾਇਟ Click Here ਦੀ ਵਰਤੋਂ ਕਰਨ ਵਾਲਿਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੀ ਅਸੀਂ ਕਿਵੇਂ ਸੰਭਾਲ ਕਰਦੇ ਹਾਂ ਇਹ ਜਾਣਨ ਲਈ ਹੇਠਾਂ ਦਿੱਤੀ ਪ੍ਰਾਇਵੇਸੀ ਨੀਤੀ ਨੂੰ ਧਿਆਨ ਨਾਲ ਪੜ੍ਹੋ। ਰਾਸ਼ਟਰੀ ਅਨੁਵਾਦ ਮਿਸ਼ਨ (ਦ ਮਿਸ਼ਨ) ਤੁਹਾਡੀ ਪ੍ਰਾਇਵੇਸੀ ਵਾਸਤੇ ਵਚਨਬੱਧ ਹੈ। ਮਿਸ਼ਨ ਦੀ ਵੈਬਸਾਇਟ www.ntm.org.in ਦੀ ਵਰਤੋਂ ਕਰਨ ਵਾਲਿਆਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਦੀ ਅਸੀਂ ਕਿਵੇਂ ਸੰਭਾਲ ਕਰਦੇ ਹਾਂ ਇਹ ਜਾਣਨ ਲਈ ਹੇਠਾਂ ਦਿੱਤੀ ਪ੍ਰਾਇਵੇਸੀ ਨੀਤੀ ਨੂੰ ਧਿਆਨ ਨਾਲ ਪੜ੍ਹੋ।
 

ਜਾਣਕਾਰੀ ਜਿਹੜੀ ਅਸੀਂ ਤੁਹਾਡੇ ਕੋਲੋਂ ਹਾਸਿਲ ਕਰਦੇ ਹਾਂ

ਅਸੀਂ ਤੁਹਾਡੇ ਬਾਰੇ ਜਾਣਕਾਰੀ ਹਾਸਿਲ ਕਰਦੇ ਹਾਂ
  » ਜਿਸ ਵੇਲੇ ਤੁਸੀ ਸਾਡੀ ਸਾਇਟ ਤੇ ਰਜਿਸਟਰ ਹੋ ਕੇ ਨਿੱਜੀ ਜਾਣਕਾਰੀ ਪ੍ਰਦਾਨ ਕਰਦੇ ਹੋ, ਜਿਵੇਂ ਆਪਣਾ ਨਾਂ, ਪਤਾ, ਈ-ਮੇਲ ਪਤਾ ਆਦਿ।
  » ਜਿਸ ਵੇਲੇ ਤੁਸੀ ਸ਼ੋਧ ਕੰਮਾਂ ਨੂੰ ਪੂਰਾ ਕਰਨ ਵਾਸਤੇ ਸਾਡੇ ਵੱਲੋਂ ਪੁੱਛੇ ਗਏ ਸਵਾਲਾਂ ਦੀ ਜਵਾਬ ਦਿੰਦੇ ਹੋ।
  » ਭਾਰਤੀ ਯੂਨੀਵਰਸਿਟੀਆਂ ਦਾ ਡੇਟਾਬੇਸ, ਅਨੁਵਾਦਕਾਂ ਦੀ ਰਾਸ਼ਟਰੀ ਰਜਿਸਟਰ, ਪ੍ਰਕਾਸ਼ਕਾਂ ਦਾ ਡੇਟਾਬੇਸ, ਵਿਸ਼ੇਸ਼ੱਗਾਂ ਦਾ ਡੇਟਾਬੇਸ ਅਤੇ ਸ਼ਬਦਕੋਸ਼ਾਂ ਅਤੇ ਸ਼ਬਦਾਵਲੀਆਂ ਦਾ ਡੇਟਾਬੇਸ ਆਦਿ ਅਜਿਹੇ ਛੇ ਡੇਟਾਬੇਸਾਂ ਦੇ ਨਿਰਮਾਣ ਤੇ ਸੰਭਾਲ ਵਾਸਤੇ।
 

ਤੁਹਾਡੀ ਜਾਣਕਾਰੀ ਦੀ ਵਰਤੋਂ

ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਤਾਂ ਕਰਦੇ ਹਾਂ ਜੇ:
  » ਤੁਹਾਡੇ ਵੱਲੋਂ ਮੰਗੀ ਜਾਣਕਾਰੀ ਦੇਣ ਵਾਸਤੇ।
  » ਇਹ ਯਕੀਨੀ ਬਣਾਉਣ ਵਾਸਤੇ ਕਿ ਤੁਹਾਡੇ ਤੋ ਤੁਹਾਡੇ ਕੰਪਿਉਟਰ ਤੋਂ ਮਿਲੀ ਜਾਣਕਾਰੀ ਵਧੀਆ ਤੋਂ ਵਧੀਆ ਤੇ ਅਸਰਦਾਰ ਢੰਗ ਨਾਲ ਪੇਸ਼ ਹੋਵੇ।
  » ਤੁਹਾਡੇ ਵੱਲੋਂ ਪ੍ਰਾਪਤ ਜਾਣਕਾਰੀ ਦਾ ਮੁਲਾਂਕਣ ਕੀਤਾ ਜਾਵੇਗਾ ਤਾਂ ਕਿ ਸਾਡੀ ਸਾਇਟ ਦੇ ਪ੍ਰਬੰਧਨ, ਮੱਦਦ, ਸੁਧਾਰ ਤੇ ਵਿਕਾਸ ਵਾਸਤੇ ਸਹਾਈ ਹੋ ਸਕੇ।
  » ਜਿਥੇ ਤੁਸੀ ਆਪਣੇ ਨਾਲ ਰਾਬਤਾ ਕਰਨ ਦੀ ਮੰਜੂਰੀ ਦਿੱਤੀ ਹੈ, ਉਥੇ ਸਾਤੇ ਕੋਲੋਂ ਮੰਗੀ ਗਈ ਜਾਣਕਾਰੀ, ਪ੍ਰੋਡਕਟ ਜਾਂ ਸੇਵਾ ਮਿਲੇ ਜਾਂ ਜਿਹੜੀ ਸਾਨੂੰ ਲੱਗੇ ਤੁਹਾਨੂੰ ਚਾਹੀਦੀ ਹੋਵੇਗੀ, ਉਹ ਜਾਣਕਾਰੀ ਉਪਲੱਬਧ ਕਰਵਾਂਗੇ।
  » ਆਪਣਾ ਸੇਵਾ ਵਿਚ ਕੀਤੇ ਬਦਲਾਵ ਲਈ ਤੁਹਾਨੂੰ ਸੂਚਨਾ ਦੇਣ ਵਾਸਤੇ।
 
ਅਸੀਂ ਤੁਹਾਡੇ ਨਾਲ ਪੱਤਰ, ਟੈਲੀਫੋਨ ਜਾਂ ਫੈਕਸ ਦੇ ਨਾਲ-ਨਾਲ ਈ ਮੇਲ ਤੇ ਐਸ.ਐਮ.ਐਸ. ਰਾਹੀਂ ਵੀ ਸੰਪਰਕ ਕਰ ਸਕਦੇ ਹਾਂ। ਜੇਕਰ ਭਵਿੱਖ ਵਿਚ ਤੁਸੀ ਇਹ ਚਾਹੋ ਕਿ ਇਹਨਾ ਵਿਚੋਂ ਕਿਸੇ ਇਕ ਰਾਹੀਂ ਤੁਹਾਡੇ ਨਾਲ ਸੰਪਰਕ ਕੀਤੇ ਜਾਵੇ ਤਾਂ ਸਾਨੂੰ ਜਰੂਰ ਦੱਸੋ।
 

ਤੁਹਾਡੀ ਜਾਣਕਾਰੀ ਦੀ ਸੰਭਾਲ

ਜਿਥੇ ਅਸੀਂ ਤੁਹਾਨੂੰ (ਜਾਂ ਜਿਥੇ ਤੁਸੀ ਚੁਣਿਆ ਹੈ) ਇਕ ਪਾਸਵਰਡ ਦਿੱਤਾ ਹੈ, ਜਿਸ ਰਾਹੀਂ ਤੁਸੀ ਵੈਬਸਾਇਟ ਦੇ ਵੱਖ-ਵੱਖ ਭਾਗ ਐਕਸੈਸ ਕਰ ਸਕਦੇ ਹੋ। ਇਸ ਪਾਸਵਰਡ ਨੂੰ ਗੁਪਤ ਰੱਖਣਾ ਤੁਹਾਡੀ ਜ਼ੁਮੇਵਾਰੀ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਪਾਸਵਰਡ ਕਿਸੇ ਨਾਲ ਸਾਂਝਾ ਨਾ ਕੀਤਾ ਜਾਵੇ। ਇਹ ਮੰਦਭਾਗੀ ਗੱਲ ਹੈ ਕਿ ਇੰਟਰਨੈਂਟ ਰਾਹੀ ਜਾਣਕਾਰੀ ਦਾ ਸੰਚਾਰ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ। ਫਿਰ ਵੀ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਦੀ ਪੂਰਾ ਕੋਸ਼ਿਸ਼ ਕਰਾਂਗੇ, ਪ੍ਰੰਤੂ ਅਸੀਂ ਸਾਇਟ ਤੇ ਜਾਣਕਾਰੀ ਪ੍ਰਸਾਰਤ ਸਮੇਂ ਪੂਰੀ ਸੁਰੱਖਿਆ ਦੀ ਗਰੰਟੀ ਨਹੀਂ ਲੈ ਸਕਦੇ। ਅਸੀਂ ਤੁਹਾਡੀ ਜਾਣਕਾਰੀ ਹਾਸਿਲ ਕਰਦੇ ਸਮੇਂ ਬੜ੍ਹੀ ਸਖ਼ਤ ਪ੍ਰਣਾਲੀ ਦੀ ਵਰਤੋਂ ਕਰਦੇ ਹਾਂ ਤੇ ਸੁਰੱਖਿਆ ਵਿਸ਼ੇਸ਼ਤਾਵਾਂ ਦਾ ਪਾਲਣ ਕਰਦੇ ਹੋਏ ਗੈਰ ਇਖ਼ਤਿਆਰੀ ਪਹੁੰਚ ਨੂੰ ਰੋਕਦੇ ਹਾਂ।
 

ਜਾਣਕਾਰੀ ਦਾ ਸਪੱਸ਼ਟੀਕਰਨ

ਮਿਸ਼ਨ ਵਿਚ ਕੰਮ ਕਰਦੇ ਅਧਿਕਾਰਿਤ ਕਰਮਚਾਰੀ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਨੂੰ ਐਕਸੈਸ ਕਰ ਸਕਦੇ ਹਨ। ਅਸੀਂ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਦਾ ਖੁਲਾਸਾ ਕਿਸੇ ਤੀਜੀ ਪਾਰਟੀ ਨਾਲ ਵੀ ਕਰ ਸਕਦੇ ਹਾਂ। ਜੋ ਸਾਡੇ ਵਲੋਂ ਨਿਰਧਾਰਿਤ ਨੀਤੀਆਂ ਜਾਂ ਤੁਹਾਡੇ ਵਲੋਂ ਮੰਨਜ਼ੁਰਸ਼ੂਦਾ ਉਦੇਸ਼ਾਂ ਤੇ ਕੰਮ ਕਰ ਰਹੀ ਹੋਵੇ।

ਅਸੀਂ ਹਮੇਸ਼ਾ ਅਜਿਹੇ ਕਦਮ ਉਠਾਵਾਂਗੇ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇ ਕਿ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਦੀ ਵਰਤੋਂ ਤੀਸਰੀ ਪਾਰਟੀ ਪਾਇਵੇਸੀ- ਨੀਤੀ ਦੀਆਂ ਸ਼ਰਤਾਂ ਨਾਲ ਕਰੇਗੀ।

ਜਦੋਂ ਤੱਕ ਜ਼ਰੂਰੀ ਹੈ ਜਾਂ ਕਾਨੂੰਨੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਹੁੰਦੀ, ਤੁਹਾਡੇ ਵਲੋਂ ਦਿੱਤੀ ਜਾਣਕਾਰੀ ਨੂੰ ਤੁਹਾਡੀ ਸਹਿਮਤੀ ਤੋਂ ਬਿਨ੍ਹਾਂ ਵੇਚਿਆ ਜਾਂ ਵੰਡਿਆ ਨਹੀਂ ਜਾ ਸਕਦਾ।
 

IP ਐਡਰੈਸ ਤੇ ਕੁਕੀਜ਼

ਅਸੀਂ ਤੁਹਾਡੇ ਕੰਪਿਊਟਰ ਬਾਰੇ ਜਾਣਕਾਰੀ ਲੈ ਸਕਦੇ ਹਾਂ, ਜਿਸ ਵਿਚ ਤੁਹਾਡਾ IP ਐਡਰੈਸ, ਅਪਰੇਟਿੰਗ ਸਿਸਟਮ ਤੇ ਬਰਾਉਜਿੰਗ ਸਿਸਟਮ ਸ਼ਾਮਿਲ ਹਨ। ਇਹ ਸਾਰੀ ਜਾਣਕਾਰੀ ਉਪਭੋਗਤਾ ਦੇ ਬਰਾਉਜਿੰਗ ਕਾਰਜਾਂ ਅਤੇ ਪੈਟਰਨਾਂ ਬਾਰੇ ਸੰਖਿਅਕੀ ਜਾਣਕਾਰੀ ਹੈ, ਇਸ ਤਰ੍ਹਾਂ ਕਿਸੇ ਵਿਆਕਤੀ ਦੀ ਪਛਾਣ ਨਹੀਂ ਹੋ ਸਕਦੀ। ਇਹ ਜਾਣਕਰੀ ਵੈਬਸਾਇਟ ਦੇ ਸੁਧਾਰ, ਸਿਸਟਮ ਪ੍ਰਬੰਧਨ ਅਤੇ ਤੀਸਰੀ ਪਾਰਟੀ ਦੀ ਸੰਪੂਰਨ ਜਾਣਕਾਰੀ ਦੇਣ ਵਾਸਤੇ ਵਰਤੀ ਜਾਂਦੀ ਹੈ।

ਇਸ ਲੌੜ ਵਾਸਤੇ ਅਸੀਂ ਤੁਹਾਡੇ ਕੰਪਿਉਟਰ ਦੇ ਹਾਰਡ-ਡਰਾਈਵ ਵਿਚ ਜਮ੍ਹਾਂ ਕੁਕੀ ਫਾਇਲਾਂ ਰਾਹੀਂ ਤੁਹਾਡੇ ਆਮ ਇੰਟਰਨੈੱਟ ਇਸਤੇਮਾਲ ਬਾਰੇ ਣਕਾਰੀ ਹਾਸਿਲ ਕਰ ਸਕਦੇ ਹਾਂ। ਇਸ ਸਾਇਟ ਦੀ ਉਪਯੋਗਤਾ ਨੂੰ ਨੂੰ ਮਾਪਣ ਵਾਸਤੇ ਅਤੇ ਇਸ ਦੀ ਵਰਤੋਂ ਕਿਵੇਂ ਹੋ ਰਹੀ ਹੈ, ਅਸੀਂ ਇਸ ਸਾਇਟ ਤੇ ਤੁਹਾਡੀਆਂ ਗਤੀਵਿਧੀਆ ਤੇ ਨਜ਼ਰ ਰੱਖ ਸਕਦੇ ਹਾਂ। ਜਾਣਕਾਰੀ ਲੈਣ ਦੀ ਇਸ ਪ੍ਰਕਿਰਿਆ ਵਿਚ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨਹੀਂ ਲੈ ਸਕਦੇ।
 

ਸੁਰੱਖਿਆ

ਅਸੀਂ ਗੈਰ-ਅਖਤਿਆਰੀ ਵਿਆਕਤੀਆਂ ਅਤੇ ਅਕਨੂੰਨੀ ਪਹੁੰਚਾ, ਐਕਸੀਡੈਂਟਲ ਘਾਟ, ਵਿਨਾਸ਼ ਜਾਂ ਬਰਬਾਦੀ ਤੋਂ ਤੁਹਾਡੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਸੁਰੱਖਿਆ ਮਾਪ ਦੰਡਾਂ ਦੀ ਵਰਤੋਂ ਕਰਦੇ ਹਾਂ।

ਜੇਕਰ ਤੁਸੀ ਆਪਣੇ ਈ-ਮੇਲ ਜਾਂ ਦੱਸੇ ਗਏ ਪਤੇ ਵਿੱਚ ਕੋਈ ਬਦਲਾਵ ਕਰਦੇ ਹੋ ਤਾਂ ਤੁਹਾਡੇ ਪਤੇ ਨੂੰ ਅਪਡੇਟ ਕਰਨ ਲਈ ਕ੍ਰਿਪਾ ਕਰਕੇ ਸਾਡੀ ਸਹਾਇਤਾ ਕਰੋ।
 

ਸਾਡੀ ਪ੍ਰਾਇਵੇਸੀ ਨੀਤੀ ਵਿਚ ਬਦਲਾਵ

ਅਸੀਂ ਸਮੇਂ-ਸਮੇਂ ਤੇ ਇਸ ਨੀਤੀ ਵਿਚ ਸੁਧਾਰ ਵੀ ਕਰ ਸਕਦੇ ਹਾਂ। ਜੇਕਰ ਅਸੀਂ ਕੋਈ ਸੁਧਾਰ ਕਰਦੇ ਹਾਂ ਤਾਂ ਅਸੀਂ ਆਪਣੀ ਸਾਇਟ ਤੇ ਜ਼ਰੂਰੀ ਨੋਟ ਰਾਹੀਂ ਤੁਹਾਨੂੰ ਜ਼ਰੂਰ ਸੂਚਿਤ ਕਰਾਂਗੇ।
 

ਤੁਹਾਡੇ ਅਧਿਕਾਰ

ਤੁਹਾਨੂੰ ਸਾਡੇ ਰਿਕਾਰਡ ਵਿਚ ਰੱਖੀ ਜਾਣਕਾਰੀ ਦੀ ਨਕਲ ਹਾਸਿਲ ਕਰਨ ਦਾ ਪੂਰਾ ਅਧਿਕਾਰ ਹੈ। ਇਸ ਦੇ ਬਦਲੇ ਅਸੀਂ ਮਾਮੂਲੀ ਫੀਸ ਪ੍ਰਾਪਤ ਕਰਾਂਗੇ।

ਸ਼ਾਇਦ ਸਾਡੀ ਸਾਇਟ ਉਪਰ ਤੀਸਰੀ ਪਾਰਟੀ ਦੇ ਲਿੰਕ ਹੋ ਸਕਦੇ ਹਨ। ਜੇਕਰ ਤੁਸੀ ਇਹਨਾਂ ਲਿੰਕਾਂ ਰਾਹੀਂ ਤੀਸਰੀ ਪਾਰਟੀ ਦੀਆਂ ਸਾਇਟਾਂ ਤੇ ਜਾਂਦੇ ਹੋ ਤਾਂ ਕ੍ਰਿਪਾ ਕਰਕੇ ਧਿਆਨ ਵਿਚ ਰੱਖੋ ਕਿ ਇਹਨਾਂ ਸਾਇਟਾਂ ਦੀਆਂ ਆਪਣੀਆਂ ਪ੍ਰਾਇਵੇਸੀ ਨੀਤੀਆਂ ਹੋ ਸਕਦੀਆਂ ਹਨ, ਤੇ ਅਸੀਂ ਇਹਨਾਂ ਨੀਤੀਆਂ ਦੀ ਜ਼ਿਮੇਵਾਰੀ ਜਾਂ ਜਵਾਬਦੇਹੀ ਕੂਲ ਨਹੀਂ ਕਰ ਸਕਦੇ। ਆਪਣੀ ਨਿੱਜੀ ਜਾਣਕਾਰੀ ਇਹਨਾਂ ਸਾਇਟਾਂ ਨੂੰ ਦੇਂਦੇ ਸਮੇਂ, ਇਹਨਾਂ ਦੀਆਂ ਨੀਤੀਆਂ ਦੀ ਪੜਚੋਲ ਜ਼ਰੂਰ ਕਰੋ।