ਭਾਰਤੀ ਯੂਨੀਵਰਸਿਟੀਆਂ ਦਾ ਡੇਟਾਬੇਸ

ਭਾਰਤੀ ਯੂਨੀਵਰਸਿਟੀਆਂ ਦਾ ਡੇਟਾਬੇਸ ਰਾਸ਼ਟਰੀ ਅਨੁਵਾਦ ਮਿਸ਼ਨ ਦੀ ਪਹਿਲ ਹੈ ਜਿਸਦਾ ਉਦੇਸ਼ ਭਾਰਤ ਦੀਆਂ ਸਾਰੀਆ ਯੂਨੀਵਰਸਿਟੀਆਂ ਤੇ ਹੋਰ ਅਕਾਦਮਿਕ ਸੰਸਥਾਵਾਂ ਬਾਰੇ ਪੂਰੀ ਜਾਣਕਾਰੀ ਉਪਲਬਧ ਕਰਵਾਉਣਾ ਹੈ । ਇਹ ਡੇਟਾਬੇਸ ਯੂਨੀਵਰਸਿਟੀਆਂ ਵਿਚ ਪੜਾਏ ਜਾਣ ਵੇ ਮੁਖ ਵਿਸ਼ਿਆਂ, ਪਾਠਕ੍ਰਮਾਂ ਤੇ ਸੰਦਰਭ ਸੂਚੀ ਦੀ ਵਿਸਥਾਰਪੂਰਵਕ ਜਾਣਕਾਰੀ ਉਪਲਬਧ ਕਰਵਾਉਂਦਾ ਹੈ । ਇਥੇ ਦਰਜ਼ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਵੈੱਬ ਜਾਣਕਾਰੀ ਵੀ ਹਾਸਿਲ ਕੀਤੀ ਜਾ ਸਕਦੀ ਹੈ । ਇਸ ਸਮੇਂ ਡੇਟਾਬੇਸ ਵਿਚ ਯੂ.ਜੀ.ਸੀ ਤੋਂ ਮਾਨਤਾ ਪ੍ਰਾਪਤ 155 ਯੂਨੀਵਰਸਿਟੀਆਂ ਦੀ ਜਾਣਕਾਰੀ ਉਪਲਬਧ ਹੈ । ਇਹਨਾਂ ਸੰਸਥਾਵਾਂ ਵਿਚ ਪੜਾਏ ਜਾਣ ਵਾਲੇ ਵੱਖ ਵੱਖ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਤੇ ਪਾਠਕ੍ਰਮ ਦੀ ਜਾਣਕਾਰੀ ਡੇਟਾਬੇਸ ਵਿਚ ਉਪਲਬਧ ਹੈ । ਇਸ ਪੂਰੇ ਕਾਰਪਸ ਵਿਚ ਇਹਨਾਂ ਯੂਨੀਵਰਸਿਟੀਆਂ ਵਿਚ ਨਿਰਧਾਰਿਤ ਪੁਸਤਕਾਂ ਦੇ ਸਿਰਲੇਖਾਂ ਦੀ ਡਿਜੀਟਲ ਸੂਚੀ ਜਿਸ ਵਿਚ ਲੇਖਕਾਂ ਦਾ ਨਾਂ, ਪ੍ਰਕਾਸ਼ਕਾਂ ਦੇ ਨਾਂ ਆਦਿ ਵੀ ਸ਼ਾਮਿਲ ਹਨ ।

ਮਾਡਿਊਲ ਵਿਚ ਖੋਜ ਵਿਕਲਪ ਦੀ ਮੱਦਦ ਨਾਲ ਵਿਦਿਆਰਥੀ ਤੇ ਸਿਖਿਆ-ਸ਼ਾਸਤਰੀ ਦੇਸ਼ ਦੀ ਕਿਸੇ ਵੀ ਸੰਸਥਾ ਵਿਚ ਪੜਾਏ ਜਾ ਰਹੇ ਮੁੱਖ ਵਿਸ਼ਿਆਂ ਤੇ ਪਾਠਕ੍ਰਮਾ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਨ । ਯੂਨੀਵਰਸਿਟੀ ਬੋਰਡ ਆਪਣੇ ਸਿਲੇਬਸ ਦੇ ਪੁਨਰ-ਸੰਸ਼ੋਧਨ ਤੋਂ ਪਹਿਲਾਂ ਦੂਸਰੀਆਂ ਯੂਨੀਵਰਸਿਟੀਆਂ ਦੇ ਪਾਠ-ਕ੍ਰਮ ਤੇ ਉਸਦੀ ਬਣਾਵਟ ਦਾ ਪੁਨਰ-ਨਿਰੀਖਣ ਕਰ ਸਕਦਾ ਹੈ, ਜਿਸ ਨਾਲ ਸ਼ਹਿਰੀ ਤੇ ਦਿਹਾਤੀ ਯੂਨੀਵਰਸਿਟੀਆਂ ਵਿਚ ਬਰਾਬਰੀ ਸਥਾਪਿਤ ਕਰਨ ਵਿਚ ਮੱਦਦ ਮਿਲੇਗੀ । ਭਵਿੱਖ ਵਿਚ ਐਨ.ਟੀ.ਐਮ. ਇਹਨਾਂ ਡੇਟਾਬੇਸਾਂ ਨੂੰ ਸੀਡੀਆਂ, ਹੋਰ ਪੋਰਟਏਬਲ ਮੀਡੀਆ ਤੇ ਪ੍ਰਿੰਟ ਸੰਸਕਰਨਾ ਵਿਚ ਉਪਲਬਧ ਕਰਵਾਏਗਾ, ਤਾਂ ਕਿ ਦਿਲਚਸਪੀ ਰੱਖਣ ਵਾਲੇ ਲੋਕਾਂ ਤੱਕ ਇਹਨਾਂ ਦੀ ਪਹੁੰਚ ਆਸਾਨ ਹੋ ਸਕੇ ।