|
ਅਕਸਰ ਪੁੱਛੇ ਜਾਣ ਵਾਲੇ ਸਵਾਲ
1. ਮੈਂ ਐਨ.ਟੀ.ਐਮ. ਦਾ ਮੈਂਬਰ ਕਿਵੇਂ ਬਣ ਸਕਦਾ ਹਾਂ? ਮੈਂ ਐਨ.ਟੀ.ਐਮ.
ਲਈ ਇਕ ਅਨੁਵਾਦਕ ਦੇ ਤੌਰ ਤੇ ਰਜਿਸਟਰ ਹੋਣਾ ਚਾਹੁੰਦਾ ਹਾਂ, ਮੈਂ ਇਹ ਕਿਵੇਂ ਕਰ ਸਕਦਾ ਹੈ? ਮੈਂ ਅੰਡਰ-ਗ੍ਰੈਜੂਏਟ
ਵਿਦਿਆਰਥੀ ਦੇ ਰੂਪ ਵਿਚ ਕਿਵੇਂ ਆਪਣਾ ਨਾਂ ਦਰਜ ਕਰਾ ਸਕਦਾ ਹਾਂ?
ਉੱਤਰ- ਆਪ ਵਿਸਤ੍ਰਿਤ ਸਿਖਿਅਕ ਅਤੇ ਅਨੁਭਵ ਬਿਓਰਾ ਜਾਖਲ ਕਰੋ ਜਿਹੜਾ ਤੁਸੀ ਸਾਡੀ
ਵੈਬਸਾਇਟ Click Here. ਤੇ ਜਾ ਕੇ ਕਰ ਸਕਦੇ ਹੋ। ਤੁਹਾਨੂੰ ਇਹ ਯਕੀਨ ਦਵਾਇਆ
ਜਾਂਦਾ ਹੈ ਕਿ ਤੁਹਾਡੇ ਨਾਲ ਜਲਦੀ ਹੀ ਸੰਪਰਕ ਕੀਤਾ ਜਾਵੇਗਾ।
2. ਮੈਂ ਇਕ ਖਾਸ ਕਿਤਾਬ ਅਨੁਵਾਦ ਤੇ ਪ੍ਰਕਾਸ਼ਿਤ ਕਰਨਾ ਚਾਹੁੰਦਾ
ਹਾਂ। ਕੀ ਮਾਂ ਐਨ.ਟੀ.ਐਮ. ਦੇ ਅਧੀਨ ਇਹ ਕਰ ਸਕਦਾ ਹਾਂ?
ਉੱਤਰ- ਆਪਣੇ ਵਿਸਤ੍ਰਿਤ ਯੋਜਨਾ ਪ੍ਰਸਤਾਵ ਨੂੰ ਤੁਹਾਡੇ ਦੁਆਰਾ ਕੀਤੇ ਕੰਮ ਦੀ
ਵੰਨਗੀ ਨਾਲ ਜਮ੍ਹਾਂ ਕਰੋ। ਸਾਡੀ ਟੀਮ ਇਸਦਾ ਮੁਲਾਂਕਣ ਕਰਨ ਉਪਰੰਤ ਤੁਹਾਨੂੰ ਮਾਹਿਰਾ ਦੀ ਰਾਏ ਬਾਰੇ
ਦੱਸੇਗੀ।
3. ਐਨ.ਟੀ.ਐਮ. ਨਾਲ ਜੁੜਨ ਵਾਸਤੇ ਕੀ ਜ਼ਰੂਰੀ ਚਾਹੀਦਾ ਹੈ?
ਉੱਤਰ- ਐਨ.ਟੀ.ਐਮ. ਆਪਣੀਆਂ ਲੌੜਾਂ ਅਨੁਸਾਰ ਅਨੁਵਾਦਕਾਂ ਲਈ ਅਦੁੱਤੀ ਹੈ। ਮੂਲ
ਤੇ ਲਕਸ਼ ਭਾਸ਼ਾਵਾਂ ਦੀ ਮੁਹਾਰਤ ਤੋਂ ਬਿਨ੍ਹਾਂ ਨਿਰਧਾਰਿਤ ਸਮੇਂ ਵਿਚ ਕੰਮ ਮੁਕੰਮਲ ਕਰਨ ਦੀ ਯੋਗਤਾ ਹੋਣੀ
ਚਾਹੀਦੀ ਹੈ। ਐਨ.ਟੀ.ਐਮ. ਵਿਚ ਦੂਰ-ਅੰਦੇਸ਼ੀ ਅਨੁਵਾਦਕਾਂ ਲਈ ਉਮਰ, ਯੋਗਤਾ ਜਾਂ ਸਥਾਨ ਦੀ ਕੋਈ ਸੀਮਾਂ
ਨਹੀਂ ਹੈ।
4. ਮੇਰਾ ਕੋਈ ਇਕ ਟਿਕਾਣਾ ਨਹੀਂ ਹੈ। ਕੀ ਮੈਂ ਫੇਰ ਵੀ ਐਨ.ਟੀ.ਐਮ.
ਨਾਲ ਜੁੜ ਸਕਦਾ ਹਾਂ?
ਉੱਤਰ- ਐਨ.ਟੀ.ਐਮ. ਦੀ ਬਣਤਰ ਅਨੁਵਾਦ ਉਦਯੋਗ ਅਤੇ ਅਨੁਵਾਦਕਾਂ ਨੂੰ ਪ੍ਰੋਤਸਾਹਿਤ
ਕਰਨ ਵਾਲੀ ਉਲੀਕੀ ਗਈ ਹੈ। ਇਸ ਲਈ ਕੋਈ ਪੱਕਾ ਟਿਕਾਣਾ ਨਾ ਹੋਣਾ ਬੰਦਸ਼ ਨਹੀਂ ਹੈ। ਦੁਨੀਆਂ ਦੇ ਕਿਸੇ
ਵੀ ਹਿੱਸੇ ਵਿਚ ਰਹਿੰਦੇ ਹੋਏ, ਤੁਸੀ ਇਸ ਨਾਲ ਜੁੜ ਸਕਦੇ ਹੋ।
5. ਮਲਟੀਮੀਡੀਆ ਅਨੁਵਾਦ ਕੀ ਹੈ?
ਉੱਤਰ- ਮੁੱਖ ਤੌਰ ਤੇ ਲਿਖਤ ਜਾਂ ਮੌਖਿਕ ਦਸਤਾਵੇਜ਼ ਅਨੁਵਾਦ ਜਾਂ ਭਾਸ਼ਾਂਤਰਿਤ ਕੀਤੇ
ਜਾਂਦੇ ਹਨ। ਮਲਟੀਮੀਡੀਆ ਅਨੁਵਾਦ ਵਿਚ ਉਹ ਸਭ ਸ਼ਾਮਿਲ ਕੀਤਾ ਜਾਂਦਾ ਹੈ ਜੋ ਉਪਰੋਕਤ ਦੋਨਾਂ ਸਿਰਲੇਖਾਂ
ਅਧੀਨ ਨਹੀਂ ਆਉਂਦਾ। ਮਿਸਾਲ ਵਜੋਂ ਵਿਆਖਿਆ ਤੇ ਪੁਨਰ-ਆਵਾਜ਼ ਸੇਵਾ ਦੇ ਨਾਲ-ਨਾਲ ਉਪ-ਸਿਰਲੇਖ, ਵੈਬਸਾਇਟ
ਅਨੁਵਾਦ ਅਤੇ ਬਹੁ-ਭਾਸ਼ੀ ਡੈਸਕਟਾਪ ਪ੍ਰਕਾਸ਼ਨ ਖੇਤਰ ਆਦਿ ਮਲਟੀਮੀਡੀਆ ਅਨੁਵਾਦ ਦੇ ਅੰਤਰਗਤ ਆਉਂਦੇ ਹਨ।
6. ਕੀ ਵਿਆਖਿਆ ਤੇ ਪੁਨਰ-ਆਵਾਜ਼ ਤੁਹਾਡੇ ਅਨੁਵਾਦ ਪ੍ਰੋਜੈਕਟ ਦਾ
ਹਿੱਸਾ ਹੋਵੇਗਾ?
ਉੱਤਰ- ਸੀ.ਆਈ.ਆਈ.ਐਲ. ਨੇ ਬਹੁਤ ਵੱਡੇ ਪੱਧਰ ਤੇ ਕਈ ਅਜਿਹੀਆਂ ਡਾਕਿਉਮੈਂਟਰੀਆਂ
ਤੇ ਪ੍ਰੋਜੈਕਟਾਂ ਦਾ ਨਿਰਮਾਣ ਕੀਤਾ ਹੈ ਜੋ ਭਾਸ਼ਾਂਤਰਿਤ ਤੇ ਵਿਆਖਿਆ ਨਾਲ ਸੰਬੰਧ ਰੱਖਦੀਆਂ ਹਨ। ਇਸ
ਪ੍ਰਕਿਰਿਆ ਨੂੰ ਆਸਾਨ ਬਣਾਉਣ ਵਾਸਤੇ ਸੰਸਥਾਨ ਕੋਲ ਆਪਣਾ ਸਟੂਡੀਓ ਵੀ ਹੈ।ਇਸ ਵਾਸਤੇ, ਇਸ ਤਰ੍ਹਾਂ ਦੇ
ਖਾਸ ਸਾਧਨ ਜੇ ਕਰ ਕੋਈ ਮੰਗ ਕਰਦਾ ਹੈ ਤਾਂ ਐਨ.ਟੀ.ਐਮ. ਜਰੂਰ ਇਸਦੀ ਵਰਤੋਂ ਕਰੇਗਾ।
7. ਕੀ ਤੁਸੀ ਕਿਸੇ ਅਨੁਵਾਦ ਉਪਕਰਨ ਦੀ ਵਰਤੋਂ ਕਰ ਰਹੇ ਹੋ?
ਉੱਤਰ- ਵਧੀਆ ਪ੍ਰਕਿਰਤੀ ਦੇ ਉਪਕਰਨ ਜਿਵੇਂ ਸ਼ਬਦਕੋਸ਼, ਅਨੁਵਾਦਕਾਂ ਵਾਸਤੇ ਮੱਦਦਗਾਰ
ਸਾਫਟਵੇਅਰ, ਵਰਡਨੈੱਟ ਆਦਿ ਦਾ ਨਿਰਮਾਣ ਕਰਨਾ ਐਨ.ਟੀ.ਐਮ. ਦੇ ਮੂਲ ਉਦੇਸ਼ਾਂ ਵਿਚੋਂ ਇਕ ਹੈ। ਇਹ ਸਾਰੇ
ਉਪਕਰਨ ਉਹਨਾਂ ਵਾਸਤੇ ਵੀ ਉਪਲੱਭਧ ਹੋਣਗੇ ਜੋ ਇਸ ਤੋਂ ਲਾਭ ਲੈ ਸੱਕਣ।
8. ਪਾਠ ਦਾ ਅਨੁਵਾਦ ਕਰਨ ਵੇਲੇ ਮੈਂ ਕਿਹੜੇ ਫਾਰਮੈਂਟ ਦਾ ਪਾਲਨ
ਕਰਾਂ?
ਉੱਤਰ-.
9. ਮੈਂ ਅਨੁਵਾਦ ਬਾਰੇ ਅਨੁਮਾਨ ਕਿਵੇਂ ਹਾਸਿਲ ਕਰ ਸਕਦਾ ਹਾਂ?
ਉੱਤਰ-.
10. ਕੀ ਅਨੁਵਾਦਕਾਂ ਦੀ ਚੋਣ ਵਾਸਤੇ ਕੋਈ ਖਾਸ ਪ੍ਰਕਾਰ ਦੇ ਕੋਰਸ/ਓਰੀਐਂਟੇਸ਼ਨ
ਪ੍ਰੋਗਰਾਮ ਘੜੇ ਗਏ ਹਨ?
ਉੱਤਰ- ਅਨੁਵਾਦ ਸਿਖਲਾਈ ਐਨ.ਟੀ.ਐਮ. ਦੇ ਮੂਲ ਉਦੇਸ਼ਾਂ ਵਿਚੋਂ ਇਕ ਹੈ ਕਿਉਕਿ ਇਸ
ਤਰ੍ਹਾਂ ਦੇ ਕੰਮ ਵਾਸਤੇ ਖਾਸ ਸਿਖਲਾਈ ਦੀ ਜ਼ਰੂਰਤ ਹੈ। ਐਨ.ਟੀ.ਐਮ. ਦੂਰਦਰਸ਼ੀ ਅਨੁਵਾਦਕਾਂ ਦੀ ਮੱਦਦ
ਵਾਸਤੇ ਅਲਪਕਾਲੀ ਸਿਖਲਾਈ ਪ੍ਰੋਗਰਾਮਾਂ ਦੀ ਵਿਵੱਸਥਾ ਕਰਕੇ, ਅਨੁਵਾਦਕਾਂ ਵਾਸਤੇ ਕੋਰਸ ਮਾਪਦੰਡ ਤੇ
ਪੈਕੇਜ਼ ਤਿਆਰ ਕਰਕੇ. ਹੌਂਸਲਾ ਅਫ਼ਜਾਈ ਕਰਕੇ, ਅਨੁਵਾਦਕ ਤਕਨੀਕ ਵਿਚ ਖਾਸ ਵਿਕਾਸ ਵਾਸਤੇ ਸਹਾਇਕ ਤੇ ਮੱਦਦਗਾਰ
ਬਣਕੇ, ਸ਼ੋਧ ਪ੍ਰੋਜੈਕਟਾਂ ਨੂੰ ਵਧਾਵਾ ਦੇ ਕੇ ਫੈਲੋਸ਼ਿਪ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਕੇ, ਵਰਕਸ਼ਾਪਾਂ
ਦਾ ਅਯੋਜਨ ਕਰਕੇ ਤੇ ਇਸ ਤਰ੍ਹਾਂ ਦੇ ਹੋਰ ਕਈ ਕੰਮਾਂ ਦੀ ਅਗਵਾਈ ਕਰਕੇ ਅਨੁਵਾਦ ਨੂੰ ਪਰਖਣ, ਸੰਪਾਦਨ
ਤੇ ਕਾਪੀ-ਸੰਪਾਦਨ ਕਰਨ ਵਾਸਤੇ ਅਨੁਵਾਦਕਾਂ ਨੂੰ ਮੱਦਦ ਦੇ ਸਕਦਾ ਹੈ।
11. ਕੀ ਮੈਂ ਆਪਣੇ ਪਸੰਦ ਦੀ ਕਿਤਾਬ ਅਨੁਵਾਦ ਕਰ ਸਕਦਾ ਹਾਂ ? ਜਾਂ
ਐਨ.ਟੀ.ਐਮ. ਮੈਨੂੰ ਐਨ.ਟੀ.ਐਮ. ਦੁਆਰਾ ਚੁਣੀ ਹੋਈ ਕਿਤਾਬ ਉਪਲੱਬਧ ਕਰਵਾਏਗਾ?
ਉੱਤਰ- ਐਨ.ਟੀ.ਐਮ. ਦੁਆਰਾ ਤਿਆਰ ਕੀਤਾ ਗਿਆਨ ਅਧਾਰਿਤ ਪਾਠ ਪੁਸਤਕਾਂ ਦਾ ਡੇਟਾਬੇਸ
ਅਨੁਵਾਦ ਸਮੱਗਰੀ ਦਾ ਸ੍ਰੋਤ ਹੋਵੇਗਾ।
|
|
|
|