|
ਪਾਠ ਸਮੱਗਰੀ
ਐਨ.ਟੀ.ਐਮ. ਦੁਆਰਾ ਬਣਾਈ ਗਈ ਪਾਠ ਸਮੱਗਰੀ ਅਨੁਵਾਦ ਦੀ ਸਿਖਲਾਈ ਲਈ ਮੱਦਦਗਾਰ ਸਾਬਿਤ ਹੋਵੇਗੀ । ਅਨੁਵਾਦ
ਕਾਰਜ ਵਿਚ ਦਿਲਚਸਪੀ ਰੱਖਣ ਵਾਲਿਆਂ ਵਾਸਤੇ ਇਕ ਥੌੜ-ਚਿਰੇ ਸਿਖਲਾਈ ਪ੍ਰੋਗਰਾਮ ਦੇ ਅੰਤਰਗਤ ਇਕ ਕੋਰਸ
ਦਾ ਸ਼ੁਰੂ ਕੀਤਾ ਜਾਵੇਗਾ । ਇਸ ਵਿਚ ਕੁਝ ਬੁਨਿਆਦੀ ਪਾਠ ਸੰਮਿਲਤ ਕੀਤੇ ਜਾਣਗੇ ਤਾਂ ਕਿ ਅਨੁਵਾਦਕ ਨੂੰ
ਸ਼ੁਰੂਆਤੀ ਅਨੁਵਾਦ ਦੀ ਪ੍ਰਕਿਰਿਆ ਵਿਚ ਮੱਦਦ ਮਿਲ ਸਕੇ । ਐਨ.ਟੀ.ਐਮ. ਦੁਆਰਾ ਵੱਖ-ਵੱਖ ਵਰਕਸ਼ਾਪਾਂ,
ਸੈਮੀਨਾਰਾਂ ਰਾਹੀਂ ਗਿਆਨ ਅਧਾਰਿਤ ਪਾਠ ਪੁਸਕਤਾਂ ਦੇ ਅਨੁਵਾਦ ਨਾਲ ਜੁੜੀਆਂ ਸਮੱਸਿਆਵਾਂ ਅਤੇ ਚੁਣੌਤੀਆਂ
ਦੀ ਕੀਤੀ ਨਿਸ਼ਾਨਦੇਹੀ ਤੇ ਉਹਨਾਂ ਦੇ ਹੱਲ ਵੀ ਇਸ ਪਾਠ ਸਮੱਗਰੀ ਵਿਚ ਕੀਤਾ ਜਾਵੇਗਾ, ਜਿਸ ਕਾਰਨ ਇਸਦਾ
ਰੂਪ ਵਿਆਖਿਆਤਮਕ ਹੋਵੇਗਾ ।
|
|
|