ਸਾਫਟਵੇਅਰ

ਨਵੀਆਂ ਤਕਨੀਕਾਂ ਤੁਲਨਾਤਮਿਕ ਤੌਰ ਤੇ ਤੇਜ਼ੀ ਅਤੇ ਘੱਟ ਲਾਗਤ ਵਿਚ ਅਨੁਵਾਦ ਦੀ ਵੱਡੀ ਮਾਤਰਾ ਉਪਲਬਧ ਕਰਵਾਉਂਦਆਂ ਹਨ । ਇਕ ਵੱਡੀ ਗਿਣਤੀ ਵਿਚ ਵੱਖ-ਵੱਖ ਸੰਸਥਾਨ ਮਸ਼ੀਨੀ ਅਨੁਵਾਦ ਵਾਸਤੇ ਸਾਫਟਵੇਅਰ ਤਿਆਰ ਕਰ ਰਹੇ ਹਨ ।

ਰਾਸ਼ਟਰੀ ਅਨੁਵਾਦ ਮਿਸ਼ਨ ਸੀ-ਡੈਕ, ਟੀ.ਡੀ.ਆਈ.ਐਲ., ਆਈ.ਆਈ.ਟੀ. ਆਦਿ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾਵਾਂ ਵੱਲੋਂ ਕੀਤੀਆਂ ਕੋਸ਼ਿਸ਼ਾ ਦੀ ਨਕਲ ਨਹੀਂ ਕਰੇਗਾ । ਫਿਰ ਵੀ ਇਹ ਮਸ਼ੀਨੀ ਅਨੁਵਾਦ ਦੇ ਇਸਤਮਾਲ ਵਿਚ ਆਉਣ ਵਾਲੀ ਤਕਨੀਕ ਨੂੰ ਅੱਗੇ ਵਧਾਉਂਦੇ ਹੋਏ ਕੁਝ ਇਕ ਖੇਤਰਾਂ ਵਿਚ ਮਾਨਵੀ ਸੰਸਾਧਨਾਂ ਦੇ ਵਿਕਾਸ ਤੇ ਸਿਖਲਾਈ ਦੇ ਕੇ ਸੰਯੁਕਤ ਉਪਕਰਮਾਂ ਵਿਚ ਮੱਦਦ ਕਰ ਸਕਦਾ ਹੈ ।

ਐਨ.ਟੀ.ਐਮ. ਇਨ-ਲੈਨ ਦਾ ਵਿਕਾਸ ਵੀ ਕਰ ਰਿਹਾ ਹੈ, ਜਿਹੜਾ ਅੰਗਰੇਜੀ ਕੱਨੜ੍ਹ ਮਸ਼ੀਨ (ਨਿਯਮ-ਅਧਾਰਿਤ) ਅਨੁਵਾਦ ਹੈ, ਜਿਸ ਦਾ ਮੁਖ ਉਦੇਸ਼ ਅੰਗਰੇਜੀ ਵਾਕਾਂ ਦੀ ਕੱਨੜ੍ਹ ਵਿਚ ਸਵੈ-ਚਲਤ ਅਨੁਵਾਦ ਕਰਨਾ ਹੈ ।
  » ਲੌੜੀਂਦੀਆਂ ਸੁਵਿਧਾਵਾਂ ਵਿਸ਼ੇਸ਼ ਰੂਪ ਵਿਚ ਡਿਜ਼ੀਟਲ ਸਾਧਨ ਜਿਵੇਂ ਕਿ ਆੱਨ-ਲਾਈਨ ਵਿਸ਼ਵਕੋਸ਼, ਦੋ-ਭਾਸ਼ੀ ਸ਼ਬਦਕੋਸ਼, ਅਨੁਵਾਦ ਮੈਮੋਰੀ ਸਾਫਟਵੇਅਰ ਆਦਿ ਦਾ ਵਿਕਾਸ ਕਰਨਾ ਜਿਹੜੇ ਕਿ ਸਮਰੱਥ ਤੇ ਪ੍ਰਭਾਵਸ਼ਾਲੀ ਅਨੁਵਾਦਾਂ ਵਿਚ ਕੰਮ ਆਉਂਦੇ ਹਨ ।
  » ਸ਼ਬਦਿਕ ਸੰਸਾਧਨਾ ਦਾ ਵਿਕਾਸ ਜਿਵੇਂ ਕਿ ਈ-ਸ਼ਬਦਕੋਸ਼, ਵਰਡਨੈੱਟ, ਭਾਸ਼ਿਕ ਵਿਸ਼ਲੇਸ਼ਣ ਤੇ ਸੰਸ਼ਲੇਸ਼ਣ ਉਪਕਰਨ, ਵਾਰਵਾਰਤਾ ਸਮੀਖਿਅਕ ਆਦਿ ਮਸ਼ੀਨੀ ਅਨੁਵਾਦ ਦੇ ਅੰਗ ਹਨ । ਇਹਨਾਂ ਨੂੰ ਕਿਸੇ ਇਕ ਸੰਗਠਨ ਜਾਂ ਸੰਸਥਾਨ ਵੱਲੋਂ ਬਣਾਇਆ ਤੇ ਨਾਂ ਹੀ ਲੰਮੇ ਸਮੇਂ ਤੱਕ ਇਸਦਾ ਰੱਖ-ਰਖਾਵ ਕੀਤਾ ਜਾ ਸਕਦਾ ਹੈ ਬਲਕਿ ਇਸ ਵਾਸਤੇ ਬਹੁ-ਸੰਸਥਾਵਾਂ ਦੀ ਜਰੂਰਤ ਹੈ । ਐਨ.ਟੀ.ਐਮ. ਇਹਨਾਂ ਸਮੂਹਿਕ ਕੰਮਾਂ ਵਾਸਤੇ ਨਿਰੰਤਰਨ ਵਿਚਾਰ-ਚਰਚਾ ਤੇ ਇਕ ਆੱਨ-ਲਾਈਨ ਪਰਿਚਰਚਾ ਵਾਸਤੇ ਇਕ ਮੰਚ ਉਪਲਬਧ ਕਰਵਾ ਸਕਦਾ ਹੈ ।
  » ਐਨ.ਟੀ.ਐਮ. ਵੱਲੋਂ ਚੁਣੀਆਂ ਗਈਆਂ ਪਾਠ-ਪੁਸਤਕਾਂ ਅਤੇ ਇਹਨਾਂ ਦੇ ਅਨੁਵਾਦ ਨੂੰ ਡਿਜ਼ੀਟਲ ਰੂਪ ਵਿਚ ਜਿੱਥੋਂ ਤੱਕ ਹੋ ਸਕੇ ਉਪਲਬਧ ਕਰਵਾਉਣਾ ਹੈ ।
  » ਅੱਜ ਕੱਲ੍ਹ ਉੱਚ-ਕੋਟੀ ਦੇ ਵਿਆਖਿਆਤਮਕ ਅਤੇ ਪਰ੍ਹੇਬੰਦੀ ਸਮਾਂਤਰ ਕਾਰਪੋਰਾ ਦਾ ਵਿਕਾਸ ਕਰਨਾ ਇਕ ਅੰਤਰਰਾਸ਼ਟਰੀ ਪ੍ਰਚਲਨ ਹੈ । ਮਸ਼ੀਨੀ ਅਨੁਵਾਦ ਪ੍ਰਣਾਲੀ ਨੂੰ ਪ੍ਰਾਪਤ ਕਰਨ ਵਾਸਤੇ ਇਸ ਤਰ੍ਹਾਂ ਦੇ ਵਿਆਖਿਆਤਮਕ ਕਾਰਪੋਰਾ ਨੂੰ ਮਸ਼ੀਨ ਸਿਖਿਆ ਤਕਨੀਕ ਰਾਹੀਂ ਸੰਸਾਧਤ ਕੀਤਾ ਜਾਂਦਾ ਹੈ । ਇਸ ਡੇਟੇ ਦੀ ਵਿਸ਼ਾਲ ਮਾਤਰਾ ਤੇ ਇਹਦੇ ਵਿਚ ਲੱਗਣ ਵਾਲੀਆਂ ਕੋਸ਼ਿਸ਼ਾਂ ਨੂੰ ਪੂਰਾ ਕਰਨ ਵਾਸਤੇ ਜ਼ਰੂਰੀ ਸ਼ੁਰੂਆਤੀ ਪੁੰਜੀਨਿਵੇਸ਼ ਵਿਹਾਰਕ ਰੂਪ ਵਿਚ ਕਿਸੇ ਇਕ ਸੰਗਠਨ ਵੱਲੋਂ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਐਨ.ਟੀ.ਐਮ. ਇਨ੍ਹਾਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਲਈ ਕੁਝ ਮੱਦਦ ਦੇ ਸਕਦਾ ਹੈ ।