ਡੇਟਾਬੇਸ

ਰਾਸ਼ਟਰੀ ਅਨੁਵਾਦ ਮਿਸ਼ਨ ਨੇ ਛੇ ਸੂਚਨਾ ਸੰਗ੍ਰਹਿਆਂ ਜਾਂ ਡੇਟਾਬੇਸਾਂ ਦਾ ਨਿਰਮਾਣ ਕੀਤਾ ਹੈ ਜਿਵੇ ਅਨੁਵਾਦਕਾਂ ਦਾ ਰਾਸ਼ਟਰੀ ਰਜਿਸਟਰ, ਭਾਰਤੀ ਯੂਨੀਵਰਸਿਟੀਆਂ ਦਾ ਡੇਟਾਬੇਸ, ਵਿਸ਼ੇਸ਼ੱਗ ਡੇਟਾਬੇਸ, ਪ੍ਰਕਾਸ਼ਕਾਂ ਦਾ ਡੇਟਾਬੇਸ, ਅਨੁਵਾਦਿਤ ਕਿਤਾਬਾਂ ਦਾ ਡੇਟਾਬੇਸ, ਸ਼ਬਦਕੋਸ਼ਾਂ ਅਤੇ ਤਕਨੀਕੀ ਸ਼ਬਦਾਵਲੀਆਂ ਦਾ ਡੇਟਾਬੇਸ ਜਿਹੜਾ ਨਾ-ਸਿਰਫ ਰਾਸ਼ਟਰੀ ਅਨੁਵਾਦ ਮਿਸ਼ਨ ਦੇ ਕੰਮਾਂ ਵਿਚ ਹੀ ਮੱਦਦ ਕਰਦਾ ਹੈ ਬਲਕਿ ਵਿਦਵਾਨਾਂ, ਪ੍ਰਕਾਸ਼ਕਾਂ, ਵਿਦਿਆਰਥੀਆਂ ਅਤੇ ਅਨੁਵਦਕਾਂ ਨੂੰ ਵੀ ਮੱਦਦ ਕਰਦਾ ਹੈ । ਇਹ ਡੇਟਾਬੇਸ ਭਾਰਤੀ ਭਾਰਤੀ ਭਾਸ਼ਾਵਾਂ ਵਿਚ ਅਨੁਵਾਦਕਾਂ, ਮੁਖ ਯੂਨੀਵਰਸਿਟੀਆਂ ਤੇ ਉਹਨਾ ਦੇ ਪਾਠਕ੍ਰਮ, ਵੱਖ-ਵੱਖ ਵਿਸ਼ੇ ਦੇ ਵਿਸ਼ੇ ਵਿਸ਼ੇਸ਼ੱਗਾਂ, ਸਾਰੀਆਂ ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਪ੍ਰਕਾਸ਼ਨਾ, ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦਿਤ ਪੁਸਤਕਾਂ, ਸ਼ਬਦਕੋਸ਼ਾਂ, ਸ਼ਬਦਾਵਲੀਆਂ ਅਤੇ ਵਿਸ਼ਵਕੋਸ਼ਾਂ ਦੀ ਜਾਣਕਾਰੀ ਦਿੰਦੇ ਹਨ । ਇਹ ਡੇਟਾਬੇਸ ਵਿਦਿਆਰਥੀਆਂ, ਸ਼ੋਧ-ਵਿਦਿਆਰਥੀਆਂ ਤੇ ਅਧਿਆਪਕਾਂ ਵਾਸਤੇ ਵੀ ਬੜੇ ਮੱਦਦਗਾਰ ਹਨ ।