|
ਗ੍ਰੰਥਸੂਚੀ ਦਾ ਇਤਿਹਾਸ
ਅਨੁਵਾਦਿਤ ਗ੍ਰੰਥਸੂਚੀ ਦੇ ਡੇਟਾਬੇਸ ਦੀ ਲੋੜ ਬੜੇ ਚਿਰਾਂ ਤੋਂ ਮਹਿਸੂਸ ਕੀਤੀ ਜਾ ਰਹੀ ਹੈ। Anukriti.net
ਅਨੁਵਾਦ ਕੰਮਾਂ ਬਾਰੇ ਜਾਣਕਾਰੀ ਵਾਸਤੇ 2002 ਵਿਚ ਭਾਰਤ ਸਰਕਾਰ ਦੇ ਤਿੰਨ ਪ੍ਰਮੁਖ ਸੰਸਥਾਨਾਂ – ਭਾਰਤੀ
ਭਾਸ਼ਾ ਸੰਸਥਾਨ, ਸਾਹਿਤ ਅਕਾਦਮੀ ਤੇ ਨੈਸ਼ਨਲ ਬੁਕ ਟਰੱਸਟ ਇੰਡੀਆ ਵੱਲੋਂ ਵਿਕਸਿਤ ਕੀਤੀ ਗਈ ਸਾਇਟ ਹੈ।
ਤਕਰੀਬਨ 20000 ਸਿਰਲੇਖਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਤੇ ਅਨੁਕ੍ਰਿਤੀ ਦੇ ਰੂਪ ਵਿਚ ਇਕ ਖੋਜ
ਇੰਜਨ ਬਣਾਇਆ ਗਿਆ। ਪਰ ਇਸ ਜਾਣਕਾਰੀ ਦੀ ਤਸਦੀਕ ਕਰਕੇ ਹੋਰ ਛਾਂਟਣ ਦੀ ਲੋੜ ਹੈ।
2008 ਵਿਚ ਐਨ.ਟੀ.ਐਮ. ਦੀ ਸ਼ੁਰੂਆਤ ਕੀਤੀ ਗਈ ਅਤੇ ਅਨੁਕ੍ਰਿਤੀ ਨੂੰ ਐਨ.ਟੀ.ਐਮ. ਵਿਚ ਮਿਲਾ ਲਿਆ ਗਿਆ।
ਅਨੁਵਾਦਿਤ ਗ੍ਰੰਥਸੂਚੀ ਦਾ ਡੇਟਾਬੇਸ ਬਣਾਉਣ ਦਾ ਕੰਮ ਐਨ.ਟੀ.ਐਮ. ਵਿਚ ਵੀ ਚਲਦਾ ਰਿਹਾ। 2011 ਦੇ ਸ਼ੁਰੂਆਤ
ਵਿਚ ਨਵੀਆਂ ਕੋਸ਼ਿਸ਼ਾ ਨਾਲ ਇਸ ਪ੍ਰੋਜੈਕਟ ਨੂੰ ਨਵਾਂ ਰੂਪ ਦਿੱਤਾ ਗਿਆ। ਇਸ ਵਾਸਤੇ ਇਕ ਕਾਰਜਦਿਸ਼ਾ ਬਣਾਈ
ਗਈ ਤੇ ਵੱਖ ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀ ਕੀਤੀ ਗਈ। ਜਾਣਕਾਰੀ ਦੇ ਨਿਰੰਤਰ ਵਿਕਾਸ ਵਾਸਤੇਕਈ
ਭਾਰਤੀ ਯੂਨੀਵਰਸਿਟੀਆਂ, ਲਾਇਬ੍ਰੇਰੀਆਂ, ਅਨੁਵਾਦ ਏਜੰਸੀਆਂ, ਸਹਿਤਕ ਸਮਿਤੀਆਂ ਤੇ ਸੰਸਥਾਨਾਂ ਨਾਲ ਰਾਬਤਾ
ਕੀਤਾ ਗਿਆ। ਅਸੀਂ ਲਗਪਗ 70,000 ਸਿਰਲੇਖਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ, ਜਿਸ ਨੂੰ ਡਿਜ਼ੀਟਲ ਰੂਪ
ਦੇਣ ਦੀ ਜ਼ਰੂਰਤ ਹੈ। ਇਸ ਲਈ 2011 ਦੇ ਅੱਧ ਵਿਚ ਪ੍ਰੋ. ਜੀ.ਐਨ. ਦੇਵੀ, ਭਾਸ਼ਾ ਸ਼ੰਸ਼ੋਧਨ ਕੇਂਦਰ, ਵਡੋਦਰਾ
ਗੁਜਰਾਤ ਜਿਹੜੇ ਭਾਰਤੀ ਭਾਸ਼ਾਵਾਂ ਵਿਚ ਅਨੁਵਾਦਿਤ ਸਮੱਗਰੀ ਬਾਰੇ ਜਾਣਕਾਰੀ ਇਕੱਠੀ ਕਰਨ ਵਾਸਤੇ ਪਿਛਲੇ
ਕਈ ਸਾਲਾਂ ਤੋਂ ਕੰਮ ਕਰ ਰਹੇ ਹਨ, ਉਹਨਾਂ 20,000 ਤੋਂ ਜ਼ਿਆਦਾ ਸਿਰਲੇਖਾਂ ਬਾਰੇ ਬਹੁ-ਕੀਮਤੀ ਜਾਣਕਾਰੀ
ਐਨ.ਟੀ.ਐਮ. ਨੂੰ ਦੇਣ ਦੀ ਪੇਸ਼ਕਸ਼ ਕੀਤੀ।
ਅਨੁਵਾਦਿਤ ਕਿਤਾਬਾਂ ਦੀ ਪੁਸਤਕ ਸੂਚੀ ਦੇ ਡੇਟਾਬੇਸ ਵਾਸਤੇ ਉਪਲੱਭਧ ਸਿਰਲੇਖਾਂ ਨੂੰ ਡੀਜੀਟਲ ਰੂਪ ਦੇਣ
ਵਾਸਤੇ ਸਤੰਬਰ 2011 ਵਿਚ ਪ੍ਰੋ. ਦੇਵੀ ਅਤੇ ਐਨ.ਟੀ.ਐਮ. ਟੀਮ ਨੇ ਐਨ.ਟੀ.ਐਮ. ਮੈਸੂਰ ਵਿਚ ਇਕ ਰੋਜਾ
ਵਰਕਸ਼ਾਪ ਦਾ ਅਯੋਜਨ ਕੀਤਾ। ਇਸ ਵਰਕਸ਼ਾਪ ਵਿਚ ਪ੍ਰੋ. ਦੇਵੀ ਨੇ ਇਹ ਵਿਚਾਰ ਰੱਖਿਆ ਕਿ ਹਰ ਇਕ ਸਿਰਲੇਖ
ਵਾਸਤੇ ਇਕ ਖਾਸ ਪਛਾਣ ਚਿੰਨ੍ਹ ਬਣਾਇਆ ਜਾਵੇ ਤੇ ਇਸ ਤਕਨੀਕ ਨਾਲ ਡੇਟਾਬੇਸ ਬਣਾਉਣ ਦੀ ਸਲਾਹ ਦਿੱਤੀ।
ਇਸ ਡੇਟਾਬੇਸ ਦੇ ਤਕਨੀਕੀ ਪੱਖ ਉਪਰ ਚਰਚਾ ਕਰਨ ਵਾਸਤੇ ਨਵੰਬਰ 2011 ਵਿਚ ਵਡੋਦਰਾ ਵਿਖੇ ਇਕ ਹੋਰ ਵਰਕਸ਼ਾਪ
ਦਾ ਅਯੋਜਨ ਕੀਤਾ ਗਿਆ। ਐਨ.ਟੀ.ਐਮ. ਇਹਨਾਂ ਸਿਰਲੇਖਾਂ ਬਾਰੇ ਹੋਰ ਵੀ ਗਹਿਨ ਅ
|
|
|
|